Hardik-Singh

ਐੱਫ਼.ਆਈ.ਐੱਚ. ਪ੍ਰੋ ਲੀਗ : ਹਾਰਦਿਕ ਸਿੰਘ ਕਰਨਗੇ ਭਾਰਤੀ ਹਾਕੀ ਟੀਮ ਦੀ ਅਗਵਾਈ

ਹਰਮਨਪ੍ਰੀਤ ਸਿੰਘ ਨਿੱਜੀ ਕਾਰਨਾਂ ਕਰਕੇ ਟੀਮ ਤੋਂ ਬਾਹਰ; 20 ਫ਼ਰਵਰੀ ਤੋਂ ਸ਼ੁਰੂ ਹੋਣਗੇ ਮੁਕਾਬਲੇ

ਨਵੀਂ ਦਿੱਲੀ, 18 ਫਰਵਰੀ : ਨਿਯਮਿਤ ਕਪਤਾਨ ਹਰਮਨਪ੍ਰੀਤ ਸਿੰਘ ਨਿੱਜੀ ਕਾਰਨਾਂ ਕਰਕੇ 20 ਤੋਂ 25 ਫ਼ਰਵਰੀ ਤੱਕ ਹੋਬਾਰਟ ਵਿੱਚ ਹੋਣ ਵਾਲੇ ਐੱਫ਼.ਆਈ.ਐੱਚ. ਪ੍ਰੋ ਲੀਗ ਮੈਚਾਂ ਵਿੱਚ ਨਹੀਂ ਖੇਡ ਸਕਣਗੇ। ਉਨ੍ਹਾਂ ਦੀ ਥਾਂ ਮਿਡਫੀਲਡਰ ਹਾਰਦਿਕ ਸਿੰਘ ਨੂੰ ਭਾਰਤੀ ਮਰਦ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਹਰਮਨਪ੍ਰੀਤ ਸਿੰਘ ਆਪਣੇ ਦੂਜੇ ਬੱਚੇ ਦੇ ਜਨਮ ਸਮੇਂ ਆਪਣੀ ਪਤਨੀ ਅਮਨਦੀਪ ਕੌਰ ਦੇ ਨਾਲ ਰਹਿਣਾ ਚਾਹੁੰਦੇ ਹਨ।

ਭਾਰਤ, ਸਪੇਨ ਅਤੇ ਮੇਜ਼ਬਾਨ ਆਸਟ੍ਰੇਲੀਆ ਤਸਮਾਨੀਆ ਹਾਕੀ ਸੈਂਟਰ ਵਿੱਚ ਇੱਕ-ਦੂਜੇ ਵਿਰੁੱਧ ਖੇਡਣਗੇ। ਮੁੱਖ ਕੋਚ ਕ੍ਰੇਗ ਫੁਲਟਨ ਨੇ ਕਿਹਾ ਕਿ ਰਾਉੜਕੇਲਾ ਵਿੱਚ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ, ਪਰ ਟੀਮ ਨੇ ਸੁਧਾਰ ਕੀਤੇ ਹਨ। ਟੀਮ ਵਿੱਚ ਅਮਨਦੀਪ ਲਾਕੜਾ ਅਤੇ ਮਨਮੀਤ ਸਿੰਘ ਵਰਗੇ ਨੌਜਵਾਨ ਖਿਡਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਭਾਰਤੀ ਟੀਮ ਦਾ ਵੇਰਵਾ

ਗੋਲਕੀਪਰ- : ਸੂਰਜ ਕਰਕੇਰਾ, ਮੋਹਿਤ ਹੋਨੇਨਾਹੱਲੀ ਸ਼ਸ਼ੀਕੁਮਾਰ।

ਡਿਫੈਂਡਰ : ਅਮਿਤ ਰੋਹੀਦਾਸ, ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੰਜੇ, ਸੁਮਿਤ, ਅਮਨਦੀਪ ਲਾਕੜਾ, ਯਸ਼ਦੀਪ ਸਿਵਾਚ, ਪੂਵੰਨਾ ਚੰਦੂਰਾ ਬੌਬੀ।

ਮਿਡਫੀਲਡਰ : ਰਾਜਿੰਦਰ ਸਿੰਘ, ਮਨਮੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਹਾਰਦਿਕ ਸਿੰਘ (ਕਪਤਾਨ), ਮੋਇਰੰਗਥੇਮ ਰਬੀਚੰਦਰ ਸਿੰਘ, ਵਿਸ਼ਨੂੰ ਕਾਂਤ ਸਿੰਘ, ਰਾਜ ਕੁਮਾਰ ਪਾਲ।

ਫਾਰਵਰਡ : ਅਭਿਸ਼ੇਕ, ਸ਼ਿਲਾਨੰਦ ਲਾਕੜਾ, ਮਨਦੀਪ ਸਿੰਘ, ਅਰਿਜੀਤ ਸਿੰਘ ਹੁੰਦਲ, ਆਦਿਤਿਆ ਅਰਜੁਨ ਲਾਲਗੇ, ਅੰਗਦ ਬੀਰ ਸਿੰਘ, ਮਨਿੰਦਰ ਸਿੰਘ।

Read More : ਮੁਅੱਤਲ ਡੀ.ਆਈ.ਜੀ. ਭੁੱਲਰ ‘ਤੇ ਮੁਕੱਦਮਾ ਚਲਾਉਣ ਲਈ ਕੇਂਦਰ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ

Leave a Reply

Your email address will not be published. Required fields are marked *