ਪੁਲਿਸ ਨੇ ਇਲਾਕਾ ਘੇਰਿਆ
ਮੋਹਾਲੀ, 17 ਫਰਵਰੀ : ਅੱਜ ਮੋਹਾਲੀ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਫੋਰਟਿਸ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸੇ ਹਸਪਤਾਲ ਵਿੱਚ ਦਾਖਲ ਹਨ।
ਜਾਣਕਾਰੀ ਅਨੁਸਾਰ ਧਮਕੀ ਵਿਚ ਭਰੇ ਸੁਨੇਹੇ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਭਰਾ ਦਿਲਾਵਰ ਸਿੰਘ ਦੇ ਵਾਰਸਾਂ ਨੇ ਉਨ੍ਹਾਂ ਨੂੰ ਕੋਈ ਜ਼ਹਿਰੀਲੀ ਚੀਜ਼ ਦਿੱਤੀ ਹੈ। ਧਮਕੀ ਦੇਣ ਵਾਲੇ ਨੇ ਕਿਹਾ ਕਿ ਜੇ ਉਹ ਬਚ ਗਏ ਤਾਂ ਉਨ੍ਹਾਂ ਦਾ ਹਾਲ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਵਰਗਾ ਕੀਤਾ ਜਾਵੇਗਾ।
ਪੁਲਿਸ ਨੇ ਹਸਪਤਾਲ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਅਤੇ ਬੰਬ ਲੱਭਣ ਵਾਲੀਆਂ 5 ਟੀਮਾਂ ਜਾਂਚ ਕਰ ਰਹੀਆਂ ਹਨ। ਮੋਹਾਲੀ ਦੇ ਪੁਲਿਸ ਅਧਿਕਾਰੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਅਜੇ ਕਿਸੇ ਦੂਜੀ ਥਾਂ ਲਿਜਾਣ ਦੀ ਲੋੜ ਨਹੀਂ ਹੈ, ਪਰ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ।
ਸਕੂਲਾਂ ਵਿਚ ਡਰ :
ਇਸ ਦੌਰਾਨ ਹਸਪਤਾਲ ਦੇ ਨਾਲ-ਨਾਲ ਮੋਹਾਲੀ ਦੇ 16 ਸਕੂਲਾਂ ਨੂੰ ਵੀ ਅਜਿਹੀ ਹੀ ਧਮਕੀ ਮਿਲੀ ਹੈ। ਇਸ ਕਾਰਨ ਕਈ ਸਕੂਲਾਂ ਵਿੱਚ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ। ਅੱਜ ਦਸਵੀਂ ਜਮਾਤ ਦਾ ਗਣਿਤ ਦਾ ਪੇਪਰ ਵੀ ਸੀ, ਜਿਸ ਕਾਰਨ ਮਾਪੇ ਬਹੁਤ ਚਿੰਤਾ ਵਿੱਚ ਹਨ।
Read More : ਮਸਤੂਆਣਾ ਸਾਹਿਬ ਵਿਖੇ ਉੱਤਰੀ ਖੇਤਰ ਦੀਆਂ ਯੂਨੀਵਰਸਿਟੀਆਂ ਦੇ ਹੈਂਡਬਾਲ ਮੁਕਾਬਲੇ ਸ਼ੁਰੂ
