ਹੁਣ ਸ਼ਾਮ 5 ਵਜੇ ਹੋਵੇਗੀ ਪਰੇਡ
ਅੰਮ੍ਰਿਤਸਰ, 16 ਫਰਵਰੀ : ਮੌਸਮ ’ਚ ਆਏ ਬਦਲਾਅ ਨੂੰ ਧਿਆਨ ’ਚ ਰੱਖਦਿਆਂ ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਨੇ ਜੁਆਇੰਟ ਚੈੱਕ ਪੋਸਟ ਅਟਾਰੀ ਬਾਰਡਰ ’ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਪਰੇਡ ਦਾ ਸਮਾਂ ਤਬਦੀਲ ਕਰ ਦਿੱਤਾ ਹੈ। ਹੁਣ ਇਹ ਪਰੇਡ ਸ਼ਾਮ 5 ਵਜੇ ਤੋਂ 5:30 ਵਜੇ ਤੱਕ ਕਰਵਾਈ ਜਾਵੇਗੀ।
ਇਸ ਤੋਂ ਪਹਿਲਾਂ ਪਰੇਡ ਸ਼ਾਮ 4:30 ਵਜੇ ਹੁੰਦੀ ਸੀ ਪਰ ਜਿਵੇਂ-ਜਿਵੇਂ ਦਿਨ ਲੰਮੇ ਹੋ ਰਹੇ ਹਨ, ਉਸ ਨੂੰ ਦੇਖਦਿਆਂ ਪਰੇਡ ਦਾ ਸਮਾਂ ਵੀ ਬਦਲਿਆ ਜਾ ਰਿਹਾ ਹੈ। ਅਟਾਰੀ ਸਰਹੱਦ ’ਤੇ ਰੋਜ਼ਾਨਾ ਹੋਣ ਵਾਲੀ ਇਸ ਪਰੇਡ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ’ਚ ਸੈਲਾਨੀ ਪਹੁੰਚਦੇ ਹਨ, ਜਿਨ੍ਹਾਂ ਦੀ ਸਹੂਲਤ ਅਤੇ ਦਿਨ ਦੇ ਵਧਦੇ ਸਮੇਂ ਅਨੁਸਾਰ ਪੁਲਸ ਅਤੇ ਸੁਰੱਖਿਆ ਬਲਾਂ ਦੀ ਨਿਗਰਾਨੀ ਹੇਠ ਇਹ ਨਵਾਂ ਸਮਾਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ।
Read More : ਪੰਜਾਬ ਸਰਕਾਰ ਵੱਲੋਂ 2 ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ
