Moga Accident

ਮੋਗਾ-ਲੁਧਿਆਣਾ ਰੋਡ ’ਤੇ ਧੁੰਦ ਕਾਰਨ ਵਾਪਰਿਆ ਹਾਦਸਾ; 3 ਪੁਲਿਸ ਮੁਲਾਜ਼ਮ ਜ਼ਖ਼ਮੀ

ਵੋਲਵੋ ਬੱਸ ਨੇ ਪੁਲਿਸ ਮੁਲਾਜ਼ਮਾਂ ਦੀ ਕਾਰ ਨੂੰ ਮਾਰੀ ਟੱਕਰ

ਮੋਗਾ, 16 ਫਰਵਰੀ : ਮੋਗਾ-ਲੁਧਿਆਣਾ ਰੋਡ ’ਤੇ ਸਥਿਤ ਅਜੀਤਵਾਲ ਨੇੜੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਜੈਪੁਰ ਤੋਂ ਲੁਧਿਆਣਾ ਜਾ ਰਹੀ ਇਕ ਵੋਲਵੋ ਬੱਸ ਦੀ ਪੁਲਿਸ ਮੁਲਾਜ਼ਮਾਂ ਦੀ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ ਹਨ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੋਗਾ ਵਿੱਚ ਹੋਣ ਵਾਲੀ ਰੈਲੀ ਵਾਲੀ ਜਗ੍ਹਾ ਨੇੜੇ ਡਿਊਟੀ ਲਈ ਜਲੰਧਰ ਤੋਂ ਆਏ ਪੁਲਿਸ ਕਰਮੀ ਆਪਣੀ ਕਾਰ ਪਾਰਕ ਕਰ ਰਹੇ ਸਨ। ਇਸੇ ਦੌਰਾਨ ਤੇਜ਼ ਰਫ਼ਤਾਰ ਬੱਸ ਨੇ ਖੜ੍ਹੇ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਦੌਰਾਨ ਤਿੰਨ ਪੁਲਿਸ ਕਰਮੀਆਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਤੁਰੰਤ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਹਸਪਤਾਲ ਵਿੱਚ ਜ਼ਖ਼ਮੀ ਮੁਲਾਜ਼ਮਾਂ ਦਾ ਇਲਾਜ ਜਾਰੀ ਹੈ ਅਤੇ ਮੌਕੇ ’ਤੇ ਮੌਜੂਦ ਹੋਰਨਾਂ ਮੁਲਾਜ਼ਮਾਂ ਅਨੁਸਾਰ ਫਿਲਹਾਲ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Read More : ਸੀਟੀ ਯੂਨੀਵਰਸਿਟੀ ਵਿਖੇ ‘ਐਨਕਿੰਡਲ ਵੈਲੈਂਟਾਈਨ 3.0’ ਦਾ ਸ਼ਾਨਦਾਰ ਆਯੋਜਨ

Leave a Reply

Your email address will not be published. Required fields are marked *