CT-University

ਸੀਟੀ ਯੂਨੀਵਰਸਿਟੀ ਵਿਖੇ ‘ਐਨਕਿੰਡਲ ਵੈਲੈਂਟਾਈਨ 3.0’ ਦਾ ਸ਼ਾਨਦਾਰ ਆਯੋਜਨ

ਵਿਦਿਆਰਥੀਆਂ ਨੇ ਰਚਨਾਤਮਕ ਪੇਸ਼ਕਾਰੀਆਂ ਰਾਹੀਂ ਵੰਡਿਆ ਪਿਆਰ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸੁਨੇਹ

ਸਕੂਲ ਆਫ ਇੰਜੀਨੀਅਰਿੰਗ ਨੇ ਜਿੱਤਿਆ ਪਹਿਲਾ ਸਥਾਨ

ਲੁਧਿਆਣਾ, 16 ਫਰਵਰੀ : ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀ ਕਲੱਬਾਂ ਵੱਲੋਂ ਡਿਵਿਜ਼ਨ ਆਫ ਸਟੂਡੈਂਟ ਵੈਲਫੇਅਰ ਦੇ ਸਹਿਯੋਗ ਨਾਲ ‘ਐਨਕਿੰਡਲ ਵੈਲੈਂਟਾਈਨ 3.0’ ਸਮਾਗਮ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। “ਯੂਨਾਈਟਿੰਗ ਮਾਈਂਡਜ਼, ਸਪ੍ਰੈਡਿੰਗ ਲਵ” ਥੀਮ ਅਧੀਨ ਕਰਵਾਏ ਗਏ ਇਸ ਪ੍ਰੋਗਰਾਮ ਨੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਇੱਕ ਮੰਚ ‘ਤੇ ਇਕੱਠਾ ਕਰਕੇ ਰਚਨਾਤਮਕਤਾ ਅਤੇ ਖੁਸ਼ੀ ਭਰੀ ਸ਼ਾਮ ਬਖ਼ਸ਼ੀ। ਇਸ ਦੌਰਾਨ ਜਿੱਥੇ ਡਾਂਸ, ਗਾਇਕੀ ਅਤੇ ਫੈਸ਼ਨ ਸ਼ੋਅ ਵਰਗੀਆਂ ਗਤੀਵਿਧੀਆਂ ਨੇ ਦਰਸ਼ਕਾਂ ਦਾ ਮਨ ਮੋਹਿਆ, ਉੱਥੇ ਹੀ #ਸਪ੍ਰੈਡਦਲਵ ਮੁਹਿੰਮ ਰਾਹੀਂ ਚੈਰਿਟੀ ਅਤੇ ਆਪਸੀ ਸਾਂਝ ਦਾ ਸੰਦੇਸ਼ ਵੀ ਦਿੱਤਾ ਗਿਆ।

ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ, ਵਾਈਸ ਚਾਂਸਲਰ ਡਾ. ਨਿਤਿਨ ਟੰਡਨ, ਪ੍ਰੋ ਵਾਈਸ ਚਾਂਸਲਰ ਡਾ. ਸਿਮਰਨਜੀਤ ਕੌਰ ਗਿੱਲ ਅਤੇ ਡਾਇਰੈਕਟਰ ਡੀਐਸਡਬਲਿਊ ਇਰ. ਦਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਦੀ ਹਾਜ਼ਰੀ ਅਤੇ ਪ੍ਰੇਰਣਾਦਾਇਕ ਸ਼ਬਦਾਂ ਨੇ ਵਿਦਿਆਰਥੀਆਂ ਦਾ ਉਤਸ਼ਾਹ ਕਈ ਗੁਣਾ ਵਧਾ ਦਿੱਤਾ।

ਵੱਖ-ਵੱਖ ਮੁਕਾਬਲਿਆਂ ਦੇ ਨਤੀਜਿਆਂ ਵਿੱਚ ਸਕੂਲ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸਕੂਲ ਆਫ ਲਾਅ ਦੂਜੇ ਅਤੇ ਸਕੂਲ ਆਫ ਸੋਸ਼ਲ ਸਾਇੰਸਜ਼ ਐਂਡ ਲਿਬਰਲ ਆਰਟਸ ਤੀਜੇ ਸਥਾਨ ‘ਤੇ ਰਿਹਾ।

ਇਸ ਦੌਰਾਨ ਡਾ. ਮਨਬੀਰ ਸਿੰਘ ਨੇ ਵਿਦਿਆਰਥੀ ਕਲੱਬਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਅਗਵਾਈ ਦੇ ਗੁਣ ਅਤੇ ਭਾਵਨਾਤਮਕ ਬੁੱਧੀ ਵਿਕਸਿਤ ਕਰਨ ਵਿੱਚ ਸਹਾਈ ਹੁੰਦੇ ਹਨ।

ਡਾਇਰੈਕਟਰ ਇਰ. ਦਵਿੰਦਰ ਸਿੰਘ ਨੇ ਵਿਦਿਆਰਥੀਆਂ ਦੀ ਭਾਗੀਦਾਰੀ ‘ਤੇ ਮਾਣ ਜਤਾਉਂਦਿਆਂ ਕਿਹਾ ਕਿ ‘ਐਨਕਿੰਡਲ’ ਟੀਮਵਰਕ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਇਹ ਸਮਾਗਮ ਯੂਨੀਵਰਸਿਟੀ ਦੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਹੁਰਾਉਂਦਿਆਂ ਯਾਦਗਾਰੀ ਹੋ ਨਿੱਬੜਿਆ।

Read More : ਹਾਈਕੋਰਟ ਵੱਲੋਂ ਮੁਅੱਤਲ ਡੀ.ਆਈ.ਜੀ. ਹਰਚਰਨ ਭੁੱਲਰ ਦੀ ਜ਼ਮਾਨਤ ਅਰਜ਼ੀ ਰੱਦ

Leave a Reply

Your email address will not be published. Required fields are marked *