ਮਾਸੂਮ ਏਲਿਨ

10 ਮਹੀਨਿਆਂ ਦੀ ਮਾਸੂਮ ਏਲਿਨ ਮੌਤ ਤੋਂ ਬਾਅਦ 5 ਲੋਕਾਂ ਨੂੰ ਦੇ ਗਈ ਨਵੀਂ ਜ਼ਿੰਦਗੀ

ਕੇਰਲ ਦੀ ਸਭ ਤੋਂ ਛੋਟੀ ਉਮਰ ਦੀ ਅੰਗ ਦਾਨੀ ਬਣੀ ਬੱਚੀ, ਮਾਪਿਆਂ ਦੇ ਫੈਸਲੇ ਦੀ ਹਰ ਪਾਸੇ ਸ਼ਲਾਘਾ

ਕੇਰਲ, 15 ਫਰਵਰੀ : ਕੁਝ ਲੋਕ ਮਰਦੇ-ਮਰਦੇ ਵੀ ਅਜਿਹਾ ਕੁੱਝ ਕਰ ਜਾਂਦੇ ਹਨ ਕਿ ਉਹ ਮੌਤ ਤੋਂ ਬਾਅਦ ਵੀ ਜਿਊਂਦੇ ਰਹਿੰਦੇ ਹਨ। ਅਜਿਹਾ ਹੀ ਕੁੱਝ ਕਰ ਗਈ ਕੇਰਲ ਦੀ 10 ਮਹੀਨਿਆਂ ਦੀ ਮਾਸੂਮ ਏਲਿਨ ਸ਼ੇਰਿਨ ਅਬ੍ਰਾਹਮ, ਜਿਸ ਨੇ ਜਾਂਦੇ-ਜਾਂਦੇ 5 ਲੋਕਾਂ ਦੀ ਜਾਨ ਬਚਾਈ।

ਏਲਿਨ ਨੂੰ ਦਿਮਾਗੀ ਤੌਰ ’ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਮਾਪਿਆਂ ਨੇ ਅੰਗ ਦਾਨ ਕਰਨ ਦਾ ਬਹਾਦਰੀ ਭਰਿਆ ਫੈਸਲਾ ਲਿਆ। ਇਸ ਫੈਸਲੇ ਨਾਲ ਏਲਿਨ ਕੇਰਲ ਦੀ ਸਭ ਤੋਂ ਛੋਟੀ ਉਮਰ ਦੀ ਅੰਗ ਦਾਨੀ ਬਣ ਗਈ ਹੈ।

ਏਲਿਨ ਦਾ ਜਿਗਰ, ਦੋ ਗੁਰਦੇ, ਦਿਲ ਦੇ ਵਾਲਵ ਅਤੇ ਕੌਰਨੀਆ ਦਾਨ ਕੀਤੇ ਗਏ। ਇਲਾਜ ਅਧੀਨ ਇਕ 6 ਮਹੀਨੇ ਦੇ ਮਾਸੂਮ ਬੱਚੇ ਨੂੰ ਜਿਗਰ ਮਿਲਿਆ, ਜਿਸ ਨਾਲ ਉਹ ਮਰਨ ਉਪਰੰਤ ਜਿਗਰ ਟ੍ਰਾਂਸਪਲਾਂਟ ਕਰਵਾਉਣ ਵਾਲਾ ਰਾਜ ਦਾ ਸਭ ਤੋਂ ਛੋਟਾ ਬੱਚਾ ਬਣ ਗਿਆ ਹੈ।

ਗੁਰਦੇ ਇਕ ਹੋਰ ਬੱਚੇ ਨੂੰ ਦਿੱਤੇ ਗਏ, ਜਦਕਿ ਦਿਲ ਦੇ ਵਾਲਵ ਅਤੇ ਕੌਰਨੀਆ ਵੀ ਲੋੜਵੰਦ ਮਰੀਜ਼ਾਂ ਨੂੰ ਟ੍ਰਾਂਸਪਲਾਂਟ ਕੀਤੇ ਗਏ। ਸਿਹਤ ਮੰਤਰੀ ਵੀਨਾ ਜਾਰਜ ਨੇ ਦੁਖੀ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਫੈਸਲੇ ਨਾਲ ਕਈ ਜਾਨਾਂ ਬਚਾਉਣ ’ਚ ਮਦਦ ਮਿਲੀ ਹੈ।

ਜ਼ਿਕਰਯੋਗ ਹੈ ਕਿ 5 ਫਰਵਰੀ ਨੂੰ ਪਠਾਨਮਥਿੱਟਾ ਜ਼ਿਲਾ ਦੇ ਪੱਲਮ ਬੋਰਮਾ ਜੰਕਸ਼ਨ ’ਤੇ ਇਕ ਸੜਕ ਹਾਦਸੇ ’ਚ ਏਲਿਨ ਗੰਭੀਰ ਜ਼ਖਮੀ ਹੋ ਗਈ ਸੀ। ਇਸ ਹਾਦਸੇ ’ਚ ਉਸ ਦੀ ਮਾਂ ਅਤੇ ਦਾਦਾ-ਦਾਦੀ ਵੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਸਨ। ਚੰਗਨਾਸੇਰੀ ਅਤੇ ਤਿਰੂਵੱਲਾ ’ਚ ਸ਼ੁਰੂਆਤੀ ਇਲਾਜ ਤੋਂ ਬਾਅਦ, ਮਾਸੂਮ ਨੂੰ ਕੋਚੀ ਲਿਜਾਇਆ ਗਿਆ, ਜਿੱਥੇ 13 ਫਰਵਰੀ ਨੂੰ ਡਾਕਟਰਾਂ ਨੇ ਉਸ ਨੂੰ ਦਿਮਾਗੀ ਤੌਰ ’ਤੇ (Brain Dead) ਮ੍ਰਿਤਕ ਐਲਾਨ ਦਿੱਤਾ ਸੀ।

Read More : ਰਾਧਾ ਸੁਆਮੀ ਸਤਿਸੰਗ ਬਿਆਸ ਦਾ ਵੱਡਾ ਫੈਸਲਾ

Leave a Reply

Your email address will not be published. Required fields are marked *