bad spread

ਮਨੁੱਖਤਾ ਸ਼ਰਮਸਾਰ : ਮੰਦਬੁੱਧੀ ਨੌਜਵਾਨ ਨੂੰ ਸ਼ਰਾਬ ਪਿਆ ਕੇ ਕੁੱਤੇ ਤੋਂ ਕਰਵਾਇਆ ਕੁਕਰਮ

ਵੀਡੀਓ ਵਾਇਰਲ ; ਐੱਸ. ਸੀ. ਕਮਿਸ਼ਨ ਤੋਂ ਇਨਸਾਫ਼ ਦੀ ਮੰਗ

ਫਿਲੌਰ, 14 ਫਰਵਰੀ : ਸੋਸ਼ਲ ਮੀਡੀਆ ’ਤੇ ਫਾਲੋਅਰਜ਼ ਵਧਾਉਣ ਅਤੇ ਘਿਨਾਉਣੇ ਮਨੋਰੰਜਨ ਲਈ ਇਨਸਾਨੀਅਤ ਕਿਸ ਕਦਰ ਦਮ ਤੋੜ ਸਕਦੀ ਹੈ, ਇਸ ਦੀ ਇਕ ਦਿਲ ਕੰਬਾਊ ਮਿਸਾਲ ਗੋਰਾਇਆਂ ਇਲਾਕੇ ’ਚ ਸਾਹਮਣੇ ਆਈ ਹੈ। ਇੱਥੇ ਇਕ 23 ਸਾਲਾ ਮੰਦਬੁੱਧੀ ਨੌਜਵਾਨ ਨੂੰ ਸ਼ਰਾਬ ਪਿਆ ਕੇ ਅਤੇ ਮਹਿਜ਼ 200 ਰੁਪਏ ਦਾ ਲਾਲਚ ਦੇ ਕੇ ਨਿਰਵਸਤਰ ਕੀਤਾ ਗਿਆ ਅਤੇ ਫਿਰ ਇਕ ਜਰਮਨ ਸ਼ੈਫਰਡ ਕੁੱਤੇ ਤੋਂ ਉਸ ਨਾਲ ਕੁਕਰਮ ਕਰਵਾਇਆ ਗਿਆ। ਇਸ ਅਤਿ ਸ਼ਰਮਨਾਕ ਕਾਰੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਲਾਕੇ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਮੁੱਖ ਮੁਲਜ਼ਮ ਗੋਰਾਇਆਂ ਦਾ ਇਕ ਕਥਿਤ ਨੇਤਾ ਦੱਸਿਆ ਜਾ ਰਿਹਾ ਹੈ, ਜੋ ਖ਼ੁਦ ਮੋਬਾਈਲ ’ਤੇ ਇਸ ਘਿਨਾਉਣੀ ਹਰਕਤ ਦੀ ਵੀਡੀਓ ਬਣਾ ਰਿਹਾ ਸੀ। ਉਸ ਦਾ ਦੂਜਾ ਸਾਥੀ ਉਸ ਦਾ ਗੁਆਂਢੀ ਅਤੇ ਕੁੱਤੇ ਦਾ ਮਾਲਕ ਹੈ, ਜੋ ਕਿ ਅੰਮ੍ਰਿਤਧਾਰੀ ਸਿੱਖ ਦੱਸਿਆ ਜਾਂਦਾ ਹੈ ਅਤੇ ਉਸ ਦਾ ਵਿਦੇਸ਼ ’ਚ ਕਾਰੋਬਾਰ ਹੈ। ਪੀੜਤ ਨੌਜਵਾਨ ਬੇਹੱਦ ਗ਼ਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਉਸ ਦੀ ਮਾਤਾ ਸਕੂਲ ’ਚ ਦਰਜਾ-4 ਮੁਲਾਜ਼ਮ ਹੈ।

ਸਮਾਜ ਸੇਵੀ ਵਿਵੇਕ ਸ਼ਰਮਾ ਅਤੇ ਮੰਗੀ ਸਵਾਮੀ ਨੇ ਪੁਲਸ ਦੇ ਉੱਚ ਅਧਿਕਾਰੀਆਂ ਅਤੇ ਐੱਸ. ਸੀ. ਕਮਿਸ਼ਨ ਦੇ ਚੇਅਰਮੇਨ ਜਸਬੀਰ ਸਿੰਘ ਗੜ੍ਹੀ ਨੂੰ ਪੱਤਰ ਲਿਖ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਪੀੜਤ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮ ਪਹਿਲਾਂ ਵੀ ਅਜਿਹੀਆਂ ਗੈਰ-ਮਨੁੱਖੀ ਹਰਕਤਾਂ ਦੇ ਆਦੀ ਰਹੇ ਹਨ।

ਇਸ ਸਬੰਧੀ ਜਦੋਂ ਡੀ. ਐੱਸ. ਪੀ. ਫਿਲੌਰ ਭਰਤ ਮਸੀਹ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਘਟਨਾ ਬੇਹੱਦ ਮੰਦਭਾਗੀ ਅਤੇ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ, ਪਰ ਵੀਡੀਓ ਦੇ ਆਧਾਰ ’ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।

Read More : ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਤੋਂ 10 ਕਰੋੜ ਦੀ ਫਿਰੌਤੀ ਦੀ ਮੰਗ

Leave a Reply

Your email address will not be published. Required fields are marked *