ਕੈਪਟਨ ਅਮਰਿੰਦਰ ਸਿੰਘ

ਕੈਪਟਨ ਨੂੰ ਸੰਮਨ ਭੇਜਣ ਵਾਲੇ ਈ.ਡੀ. ਅਧਿਕਾਰੀ ਰਵੀ ਤਿਵਾਰੀ ਦਾ ਤਬਾਦਲਾ

ਕੈਪਟਨ ਦੀ ਕਾਂਗਰਸ ‘ਚ ਵਾਪਸੀ ਦੀਆਂ ਚਰਚਾਵਾਂ ਨੇ ਫੜਿਆ ਜ਼ੋਰ

ਜਲੰਧਰ, 13 ਫਰਵਰੀ : ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸੰਯੁਕਤ ਡਾਇਰੈਕਟਰ ਰਵੀ ਤਿਵਾਰੀ ਦਾ ਅਚਾਨਕ ਚੇਨਈ ਤਬਾਦਲਾ ਕਰ ਦਿੱਤਾ ਗਿਆ ਹੈ। ਰਵੀ ਤਿਵਾਰੀ ਨੇ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਣਇੰਦਰ ਸਿੰਘ ਨੂੰ ਵਿਦੇਸ਼ੀ ਜਾਇਦਾਦ ਮਾਮਲੇ ਵਿੱਚ ਅੱਜ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ। ਪੇਸ਼ੀ ਵਾਲੇ ਦਿਨ ਹੋਏ ਇਸ ਤਬਾਦਲੇ ਨੇ ਸਿਆਸੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ।

ਦੂਜੇ ਪਾਸੇ 2027 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਕੈਪਟਨ ਨੂੰ ਵਾਪਸੀ ਦਾ ਆਫਰ ਦਿੱਤਾ ਹੈ। ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਅਨੁਸਾਰ ਜੇਕਰ ਕੈਪਟਨ ਚਾਹੁਣ ਤਾਂ ਹਾਈਕਮਾਨ ਉਨ੍ਹਾਂ ਦੀ ਵਾਪਸੀ ‘ਤੇ ਵਿਚਾਰ ਕਰ ਸਕਦੀ ਹੈ। ਇਸ ਬਿਆਨ ਨਾਲ ਮੁੱਖ ਮੰਤਰੀ ਦੀ ਕੁਰਸੀ ‘ਤੇ ਨਜ਼ਰ ਰੱਖਣ ਵਾਲੇ ਸੀਨੀਅਰ ਕਾਂਗਰਸੀ ਲੀਡਰਾਂ ਵਿੱਚ ਘਬਰਾਹਟ ਹੈ। ਪਾਰਟੀ ਅੰਦਰਲੀ ਧੜੇਬੰਦੀ ਅਤੇ ਰਾਹੁਲ ਗਾਂਧੀ ਦੀਆਂ ਚੇਤਾਵਨੀਆਂ ਦਾ ਅਸਰ ਨਾ ਹੋਣ ਕਾਰਨ ਕਾਂਗਰਸ ਮੁੜ ਕੈਪਟਨ ਦੇ ਤਜ਼ਰਬੇ ਦਾ ਲਾਹਾ ਲੈਣਾ ਚਾਹੁੰਦੀ ਹੈ।

ਹਾਲਾਂਕਿ, ਕੈਪਟਨ ਦੀ ਪੁੱਤਰੀ ਅਤੇ ਭਾਜਪਾ ਆਗੂ ਜੈ ਇੰਦਰ ਕੌਰ ਨੇ ਸਾਫ ਕੀਤਾ ਹੈ ਕਿ ਕੈਪਟਨ ਭਾਜਪਾ ਵਿੱਚ ਹੀ ਰਹਿਣਗੇ। ਜ਼ਿਕਰਯੋਗ ਹੈ ਕਿ 2017 ਵਿੱਚ 77 ਸੀਟਾਂ ਜਿੱਤਣ ਵਾਲੇ ਕੈਪਟਨ ਨੇ 2021 ਵਿੱਚ ਨਵਜੋਤ ਸਿੰਘ ਸਿੱਧੂ ਦੀ ਬਗਾਵਤ ਅਤੇ ਹਾਈਕਮਾਨ ਵੱਲੋਂ ਅਚਾਨਕ ਬੁਲਾਈ ਵਿਧਾਇਕ ਦਲ ਦੀ ਮੀਟਿੰਗ ਤੋਂ ਨਾਰਾਜ਼ ਹੋ ਕੇ ਅਸਤੀਫਾ ਦੇ ਦਿੱਤਾ ਸੀ।

Read More : ‘ਬਾਰਕ ਐਂਡ ਸਵੈਗਰ ਪੇਟਸ ਸ਼ੋਅ’ ਦੌਰਾਨ ਕੁੱਤਿਆਂ ਤੇ ਬਿੱਲੀਆਂ ਨੇ ਕੀਤੀ ਰੈਂਪ ਵਾਕ

Leave a Reply

Your email address will not be published. Required fields are marked *