ਯਾਤਰੀਆਂ ਦੀ ਸਹੂਲਤ ਲਈ ਲਾਏ ਜਾਣਗੇ 4-4 ਟ੍ਰਿਪ, ਜਲੰਧਰ ਅਤੇ ਅੰਬਾਲਾ ਸਮੇਤ ਕਈ ਸਟੇਸ਼ਨਾਂ ‘ਤੇ ਹੋਵੇਗਾ ਠਹਿਰਾਅ
ਫਿਰੋਜ਼ਪੁਰ, 13 ਫਰਵਰੀ : ਹੋਲੀ ਦੇ ਤਿਉਹਾਰ ਮੌਕੇ ਯਾਤਰੀਆਂ ਦੀ ਸਹੂਲਤ ਅਤੇ ਰੇਲਗੱਡੀਆਂ ‘ਚ ਵਧਣ ਵਾਲੀ ਭੀੜ ਦੇ ਨਿਪਟਾਰੇ ਲਈ ਰੇਲਵੇ ਵੱਲੋਂ ਅੰਮ੍ਰਿਤਸਰ-ਬੜਨੀ-ਅੰਮ੍ਰਿਤਸਰ ਵਿਚਾਲੇ ਸਪੈਸ਼ਲ ਰੇਲਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਸੀਨੀਅਰ ਮੰਡਲ ਕਮਰਸ਼ੀਅਲ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੱਡੀ ਨੰਬਰ 05006 ਅੰਮ੍ਰਿਤਸਰ ਤੋਂ ਬੜਨੀ ਲਈ 4 ਮਾਰਚ ਤੋਂ 25 ਮਾਰਚ 2026 ਤੱਕ ਹਰ ਵੀਰਵਾਰ ਨੂੰ ਚੱਲੇਗੀ। ਇਹ ਗੱਡੀ ਅੰਮ੍ਰਿਤਸਰ ਤੋਂ ਦੁਪਹਿਰ 12:45 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 08:15 ਵਜੇ ਬੜਨੀ ਪਹੁੰਚੇਗੀ।
ਇਸੇ ਤਰ੍ਹਾਂ ਵਾਪਸੀ ’ਚ ਗੱਡੀ ਨੰਬਰ 05005 ਬੜਨੀ ਤੋਂ ਅੰਮ੍ਰਿਤਸਰ ਲਈ 5 ਮਾਰਚ ਤੋਂ 26 ਮਾਰਚ 2026 ਤੱਕ ਹਰ ਬੁੱਧਵਾਰ ਨੂੰ ਚੱਲੇਗੀ। ਇਹ ਰੇਲਗੱਡੀ ਬੜਨੀ ਤੋਂ ਦੁਪਹਿਰ 15:10 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 09:30 ਵਜੇ ਅੰਮ੍ਰਿਤਸਰ ਪਹੁੰਚੇਗੀ।
ਰੇਲਵੇ ਮੁਤਾਬਕ ਇਹ ਗੱਡੀ ਦੋਵਾਂ ਦਿਸ਼ਾਵਾਂ ’ਚ ਬਿਆਸ, ਜਲੰਧਰ ਸਿਟੀ, ਢੰਡਾਰੀ ਕਲਾਂ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਬੁਢਵਲ, ਗੋਂਡਾ, ਬਲਰਾਮਪੁਰ ਅਤੇ ਤੁਲਸੀਪੁਰ ਸਟੇਸ਼ਨਾਂ ’ਤੇ ਰੁਕੇਗੀ। ਇਸ ਸਪੈਸ਼ਲ ਰੇਲਗੱਡੀ ਵੱਲੋਂ ਕੁੱਲ 4-4 ਟ੍ਰਿਪ ਲਾਏ ਜਾਣਗੇ।
Read More : ਸੁਖਪਾਲ ਖਹਿਰਾ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਅਕਾਲੀ ਦਲ ਦੀ ਚੁੱਪੀ ’ਤੇ ਉਠਾਏ ਸਵਾਲ
