Ludhiana Murder

ਪੀ.ਯੂ. ਦੇ ਵਿਦਿਆਰਥੀ ਦੀ ਮੌਤ, ਜਿਮ ਟ੍ਰੇਨਰ ਗ੍ਰਿਫ਼ਤਾਰ

ਜੀਪ ਅਤੇ ਬਾਈਕ ਵਿਚਕਾਰ ਹੋਈ ਭਿਆਨਕ ਟੱਕਰ

ਲੁਧਿਆਣਾ, 12 ਫਰਵਰੀ : ਲੁਧਿਆਣਾ ਸ਼ਹਿਰ ਦੇ ਪਾਸ਼ ਇਲਾਕੇ ਸਰਾਭਾ ਨਗਰ ਵਿੱਚ ਮੰਗਲਵਾਰ ਨੂੰ ਵਾਪਰੇ ਇਕ ਸੜਕ ਹਾਦਸੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇੱਕ ਤੇਜ਼ ਰਫ਼ਤਾਰ ਰੂਬੀਕਨ ਜੀਪ ਅਤੇ ਯਾਮਾਹਾ R15 ਬਾਈਕ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ 18 ਸਾਲਾ ਨੌਜਵਾਨ ਲਕਸ਼ਯ ਦੀ ਮੌਤ ਹੋ ਗਈ। ਮ੍ਰਿਤਕ ਲਕਸ਼ਯ ਲੁਧਿਆਣਾ ਦੇ ਧਰਮਪੁਰਾ ਦਾ ਰਹਿਣ ਵਾਲਾ ਸੀ ਅਤੇ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਬੀਬੀਏ (BBA) ਪਹਿਲੇ ਸਾਲ ਦਾ ਵਿਦਿਆਰਥੀ ਸੀ।

ਰਿਪੋਰਟਾਂ ਅਨੁਸਾਰ ਲਕਸ਼ਯ ਆਪਣੇ ਦੋਸਤ ਸਕਸ਼ਮ (18) ਨਾਲ ਘਰੋਂ ਪੂਰੀ ਖਾਣ ਲਈ ਨਿਕਲਿਆ ਸੀ। ਜਦੋਂ ਉਹ ਸਰਾਭਾ ਨਗਰ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਰੂਬੀਕਨ ਨਾਲ ਉਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਸਕਸ਼ਮ ਵੀ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ।

ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਰੂਬੀਕਨ ਸੜਕ ਦੇ ਸੱਜੇ ਪਾਸੇ ਮੁੜਦੀ ਦਿਖਾਈ ਦੇ ਰਹੀ ਹੈ, ਜਿਸ ਦੌਰਾਨ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਬਾਈਕ ਉਸ ਨਾਲ ਟਕਰਾ ਗਈ।

ਪੁਲਿਸ ਜਾਂਚ ਮੁਤਾਬਕ ਹਾਦਸੇ ਸਮੇਂ ਰੂਬੀਕਨ ਗੱਡੀ ਨੂੰ ਜਿਮ ਟ੍ਰੇਨਰ ਸ਼ਿਵਾ ਸਚਦੇਵਾ ਚਲਾ ਰਿਹਾ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ਼ਿਵਾ ਸਚਦੇਵਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਸ ਵਿਰੁੱਧ ਐਫਆਈਆਰ (FIR) ਦਰਜ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।

Read More : ਦਰਿੰਦਗੀ ਦਾ ਸ਼ਿਕਾਰ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ

Leave a Reply

Your email address will not be published. Required fields are marked *