singer Master Salim

ਗਾਇਕ ਮਾਸਟਰ ਸਲੀਮ ਦੇ ਮੈਨੇਜਰ ਨੂੰ ਜਾਨੋਂ ਮਾਰਨ ਦੀ ਧਮਕੀ

ਕਾਰ ਦੀ ਫੋਟੋ ਭੇਜ ਕੇ ਬੋਲੇ- “ਤੇਰੇ ਦਿਨ ਥੋੜ੍ਹੇ ਰਹਿ ਗਏ”, ਵਟਸਐਪ ਰਾਹੀਂ ਆਈਆਂ ਧਮਕੀ ਭਰੀਆਂ ਕਾਲਾਂ,

ਜਲੰਧਰ, 11 ਫਰਵਰੀ : ਮਸ਼ਹੂਰ ਪੰਜਾਬੀ ਸੂਫੀ ਗਾਇਕ ਮਾਸਟਰ ਸਲੀਮ ਦੇ ਮੈਨੇਜਰ ਜੋਸ਼ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਵਟਸਐਪ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਹ ਮੈਨੇਜਰ ਦੀ ਹਰ ਹਰਕਤ ‘ਤੇ ਨਜ਼ਰ ਰੱਖ ਰਿਹਾ ਹੈ। ਇਸ ਘਟਨਾ ਤੋਂ ਬਾਅਦ ਜਲੰਧਰ ਕਮਿਸ਼ਨਰੇਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਕਾਰ ਦੀ ਫੋਟੋ ਭੇਜ ਕੇ ਫੈਲਾਇਆ ਦਹਿਸ਼ਤ ਮੈਨੇਜਰ ਜੋਸ਼ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੂੰ ਇੱਕ ਅਣਜਾਣ ਨੰਬਰ ਤੋਂ ਵਟਸਐਪ ‘ਤੇ ਲਗਾਤਾਰ ਤਿੰਨ ਕਾਲਾਂ ਆਈਆਂ। ਜਦੋਂ ਉਸ ਨੇ ਸ਼ੁਰੂਆਤੀ ਕਾਲਾਂ ਨਹੀਂ ਚੁੱਕੀਆਂ, ਤਾਂ ਮੁਲਜ਼ਮ ਨੇ ਉਸ ਨੂੰ ਉਸ ਦੀ ਹੀ ਨਿੱਜੀ ਕਾਰ ਦੀ ਫੋਟੋ ਭੇਜੀ।

ਫੋਟੋ ਭੇਜਣ ਦਾ ਮਕਸਦ ਇਹ ਸਾਬਤ ਕਰਨਾ ਸੀ ਕਿ ਮੈਨੇਜਰ ਦੀ ਪੈੜ ਨੱਪੀ ਜਾ ਰਹੀ ਹੈ। ਜਦੋਂ ਜੋਸ਼ ਨੇ ਤੀਜੀ ਵਾਰ ਫੋਨ ਚੁੱਕਿਆ, ਤਾਂ ਅੱਗੋਂ ਫੋਨ ਕਰਨ ਵਾਲੇ ਨੇ ਸਿੱਧਾ ਕਿਹਾ, “ਤੇਰੇ ਦਿਨ ਹੁਣ ਥੋੜ੍ਹੇ ਹੀ ਰਹਿ ਗਏ ਹਨ।”

ਘਟਨਾ ਦਾ ਸਿਲਸਿਲਾ

28 ਜਨਵਰੀ : ਜੋਸ਼ ਨੂੰ ਪਹਿਲੀ ਵਾਰ ਆਪਣੇ ਘਰ ਵਿੱਚ ਵਟਸਐਪ ਕਾਲ ਆਈ, ਜਿਸ ਨੂੰ ਉਸ ਨੇ ਸ਼ੁਰੂ ਵਿੱਚ ਗੰਭੀਰਤਾ ਨਾਲ ਨਹੀਂ ਲਿਆ ਅਤੇ ਅਣਦੇਖਾ ਕਰ ਦਿੱਤਾ।

5 ਦਿਨਾਂ ਬਾਅਦ : ਉਸੇ ਨੰਬਰ ਤੋਂ ਦੁਬਾਰਾ ਫੋਨ ਆਏ ਅਤੇ ਮੁੜ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।

ਕੋਈ ਫਿਰੌਤੀ ਨਹੀਂ : ਹੈਰਾਨੀ ਦੀ ਗੱਲ ਇਹ ਹੈ ਕਿ ਧਮਕੀ ਦੇਣ ਵਾਲੇ ਨੇ ਕਿਸੇ ਪੈਸੇ ਜਾਂ ਫਿਰੌਤੀ ਦੀ ਮੰਗ ਨਹੀਂ ਕੀਤੀ, ਸਿਰਫ਼ ਜਾਨ ਲੈਣ ਦੀ ਗੱਲ ਕਹੀ ਹੈ।

ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਕੀਤੀ ਸ਼ੁਰੂ

ਪੁਲਿਸ ਦੀ ਕਾਰਵਾਈ ਸ਼ਿਕਾਇਤ ਮਿਲਣ ਤੋਂ ਬਾਅਦ ਜਲੰਧਰ ਪੁਲਿਸ ਹਰਕਤ ਵਿੱਚ ਆ ਗਈ ਹੈ। ਪੁਲਿਸ ਵੱਲੋਂ ਉਕਤ ਵਟਸਐਪ ਨੰਬਰ ਦੇ ਕਾਲ ਡਿਟੇਲ ਰਿਕਾਰਡ (CDR) ਅਤੇ ਲੋਕੇਸ਼ਨ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।

Read More : ਰਿਸ਼ਤੇਦਾਰਾਂ ਨੂੰ ਫਸਾਉਣ ਦੀ ਸਾਜ਼ਿਸ਼ ‘ਚ ਪਿਤਾ ਨੇ ਕੀਤਾ 6 ਸਾਲਾ ਪੁੱਤਰ ਦਾ ਕਤਲ

Leave a Reply

Your email address will not be published. Required fields are marked *