ਬਲਤੇਜ-ਪੰਨੂ

SSF ਦੇ 2 ਸਾਲ : ਪੰਜਾਬ ਦੇ ਹਾਈਵੇਅ ‘ਤੇ ਮੌਤਾਂ ਦੇ ਅੰਕੜਿਆਂ ‘ਚ 50 ਫੀਸਦੀ ਦੀ ਗਿਰਾਵਟ : ਪੰਨੂ

ਚੰਡੀਗੜ੍ਹ, 2 ਫਰਵਰੀ : ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ (SSF) ਨੇ ਆਪਣੀ ਸਥਾਪਨਾ ਦੇ ਦੋ ਸਾਲ ਸਫਲਤਾਪੂਰਵਕ ਪੂਰੇ ਕਰ ਲਏ ਹਨ। ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਫੋਰਸ ਦੀ ਕਾਰਗੁਜ਼ਾਰੀ ਦੇ ਵੇਰਵੇ ਸਾਂਝੇ ਕਰਦਿਆਂ ਇਸ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਭ ਤੋਂ ਮਾਨਵਤਾਵਾਦੀ ਪਹਿਲਕਦਮੀ ਦੱਸਿਆ।

ਬਲਤੇਜ ਪੰਨੂ ਨੇ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਕਿ ਸਾਲ 2023 ਦੌਰਾਨ ਪੰਜਾਬ ਦੇ ਹਾਈਵੇਅ ‘ਤੇ ਹਾਦਸਿਆਂ ਕਾਰਨ 1,955 ਕੀਮਤੀ ਜਾਨਾਂ ਚਲੀਆਂ ਗਈਆਂ ਸਨ। ਪਰ SSF ਦੇ ਗਠਨ ਤੋਂ ਬਾਅਦ, ਸਾਲ 2024 ਵਿੱਚ ਇਹ ਅੰਕੜਾ ਘਟ ਕੇ 1,016 ਰਹਿ ਗਿਆ। ਇਸਦਾ ਭਾਵ ਹੈ ਕਿ ਮਹਿਜ਼ ਇੱਕ ਸਾਲ ਦੀ ਸਖ਼ਤ ਮਿਹਨਤ ਸਦਕਾ 940 ਪਰਿਵਾਰਾਂ ਦੇ ਚਿਰਾਗ਼ ਬੁਝਣ ਤੋਂ ਬਚ ਗਏ।

ਉਨ੍ਹਾਂ ਕਿਹਾ ਕਿ ਗੰਭੀਰ ਹਾਦਸਿਆਂ ਵਿੱਚ ਆਈ ਲਗਭਗ 50 ਫੀਸਦੀ ਦੀ ਗਿਰਾਵਟ ਇਹ ਸਾਬਤ ਕਰਦੀ ਹੈ ਕਿ ਸਹੀ ਨੀਤੀ ਅਤੇ ਨੀਅਤ ਨਾਲ ਵੱਡੇ ਬਦਲਾਅ ਲਿਆਂਦੇ ਜਾ ਸਕਦੇ ਹਨ। ਵਿਸ਼ਵ ਪੱਧਰੀ ਸਹੂਲਤਾਂ ਅਤੇ ਤੇਜ਼ ਕਾਰਵਾਈ: ਇਸ ਫੋਰਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸਦਾ ‘ਰਿਸਪਾਂਸ ਟਾਈਮ’ ਹੈ।

ਪੰਨੂ ਨੇ ਦੱਸਿਆ ਕਿ 1,500 ਵਿਸ਼ੇਸ਼ ਸਿਖਲਾਈ ਪ੍ਰਾਪਤ ਜਵਾਨਾਂ ਵਾਲੀ ਇਹ ਫੋਰਸ ਕਿਸੇ ਵੀ ਵੀ.ਆਈ.ਪੀ. ਡਿਊਟੀ ਤੋਂ ਮੁਕਤ ਹੈ ਅਤੇ ਸਿਰਫ਼ ਸੜਕਾਂ ‘ਤੇ ਤਾਇਨਾਤ ਰਹਿੰਦੀ ਹੈ। ਹਰ 30 ਕਿਲੋਮੀਟਰ ‘ਤੇ ਮੌਜੂਦ SSF ਵਾਹਨ ਹਾਦਸੇ ਦੀ ਸੂਚਨਾ ਮਿਲਣ ਦੇ ਮਹਿਜ਼ 6 ਤੋਂ 8 ਮਿੰਟ ਦੇ ਅੰਦਰ ਮੌਕੇ ‘ਤੇ ਪਹੁੰਚ ਜਾਂਦੇ ਹਨ, ਜੋ ਕਿ ਵਿਕਸਤ ਦੇਸ਼ਾਂ ਦੇ ਮਿਆਰਾਂ ਦੇ ਬਰਾਬਰ ਹੈ।

ਇਹ ਵਾਹਨ ਸਿਰਫ਼ ਪੈਟਰੋਲਿੰਗ ਲਈ ਨਹੀਂ, ਸਗੋਂ ਚਲਦੇ-ਫਿਰਦੇ ਹਸਪਤਾਲ ਹਨ। ਇਹ ਫਸਟ-ਏਡ ਕਿੱਟਾਂ, ਬਚਾਅ ਉਪਕਰਨਾਂ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਕੱਟਣ ਵਾਲੇ ਆਧੁਨਿਕ ਕਟਰਾਂ ਨਾਲ ਲੈਸ ਹਨ। ਜਵਾਨਾਂ ਨੂੰ ਖ਼ਾਸ ਤੌਰ ‘ਤੇ ਸਿਖਲਾਈ ਦਿੱਤੀ ਗਈ ਹੈ ਕਿ ਕਿਵੇਂ ਪੀੜਤਾਂ ਨੂੰ ‘ਗੋਲਡਨ ਆਵਰ’ (ਹਾਦਸੇ ਤੋਂ ਬਾਅਦ ਦਾ ਪਹਿਲਾ ਕੀਮਤੀ ਘੰਟਾ) ਵਿੱਚ ਮੈਡੀਕਲ ਸਹਾਇਤਾ ਪ੍ਰਦਾਨ ਕਰਨੀ ਹੈ।

ਇਸ ਤੋਂ ਇਲਾਵਾ, ਹਾਈਵੇਅ ‘ਤੇ ਹੋਣ ਵਾਲੀ ਲੁੱਟ-ਖੋਹ ਅਤੇ ਰਾਤ ਦੇ ਅਪਰਾਧਾਂ ਵਿੱਚ ਵੀ ਵੱਡੀ ਕਮੀ ਆਈ ਹੈ। ਬਲਤੇਜ ਪੰਨੂ ਨੇ ਸਾਰੇ ਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਨੁੱਖੀ ਜਾਨਾਂ ਬਚਾਉਣਾ ਹੀ ਮਾਨ ਸਰਕਾਰ ਦੀ ਸਭ ਤੋਂ ਵੱਡੀ ਸਫ਼ਲਤਾ ਹੈ।

Read More : ਭਾਰਤ-ਅਮਰੀਕਾ ਵਪਾਰਕ ਸਬੰਧਾਂ ‘ਚ ਨਵਾਂ ਮੋੜ

Leave a Reply

Your email address will not be published. Required fields are marked *