ਪਾਕਿਸਤਾਨ ਨੂੰ 58 ਦੌੜਾਂ ਨਾਲ ਪਛਾੜਿਆ
ਬੁਲਾਵਾਯੋ (ਜ਼ਿੰਬਾਬਵੇ) 1 ਫਰਵਰੀ : ਭਾਰਤ ਨੇ ਅੰਡਰ-19 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 58 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਬੁਲਾਵਾਯੋ ਦੇ ਮੈਦਾਨ ‘ਤੇ ਭਾਰਤੀ ਨੌਜਵਾਨਾਂ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ।
ਮੈਚ ਦਾ ਵੇਰਵਾ : ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਨਿਰਧਾਰਿਤ 50 ਓਵਰਾਂ ਵਿੱਚ 252 ਦੌੜਾਂ ਦਾ ਸਨਮਾਨਜਨਕ ਸਕੋਰ ਖੜ੍ਹਾ ਕੀਤਾ। ਭਾਰਤ ਵੱਲੋਂ ਵੇਦਾਂਤ ਤ੍ਰਿਵੇਦੀ ਨੇ ਸਭ ਤੋਂ ਵੱਧ 68 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਪਾਕਿਸਤਾਨੀ ਪਾਰੀ ਅਤੇ ਭਾਰਤੀ ਗੇਂਦਬਾਜ਼ੀ : ਪਾਕਿਸਤਾਨ ਨੂੰ ਸੈਮੀਫਾਈਨਲ ਦੀ ਦੌੜ ਵਿੱਚ ਬਣੇ ਰਹਿਣ ਲਈ ਇਹ ਟੀਚਾ 33.3 ਓਵਰਾਂ ਵਿੱਚ ਹਾਸਲ ਕਰਨਾ ਸੀ, ਪਰ ਭਾਰਤੀ ਗੇਂਦਬਾਜ਼ਾਂ ਨੇ ਉਨ੍ਹਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਪਾਕਿਸਤਾਨੀ ਟੀਮ 46.2 ਓਵਰਾਂ ਵਿੱਚ ਮਹਿਜ਼ 194 ਦੌੜਾਂ ‘ਤੇ ਹੀ ਸਿਮਟ ਗਈ। ਪਾਕਿਸਤਾਨ ਵੱਲੋਂ ਉਸਮਾਨ ਖਾਨ ਨੇ 66 ਦੌੜਾਂ ਬਣਾਈਆਂ।
ਭਾਰਤ ਦੀ ਜਿੱਤ ਵਿੱਚ ਗੇਂਦਬਾਜ਼ਾਂ ਨੇ ਅਹਿਮ ਭੂਮਿਕਾ ਨਿਭਾਈ। ਕਪਤਾਨ ਆਯੂਸ਼ ਮਹਾਤਰੇ ਅਤੇ ਖਿਲਨ ਪਟੇਲ ਨੇ ਘਾਤਕ ਗੇਂਦਬਾਜ਼ੀ ਕਰਦਿਆਂ 3-3 ਵਿਕਟਾਂ ਝਟਕਾਈਆਂ।
Read More : ਟੀ-20 ਵਿਸ਼ਵ ਕੱਪ 2026 : ਪਾਕਿਸਤਾਨ ਦਾ ਭਾਰਤ ਵਿਰੁੱਧ ਮੈਚ ਖੇਡਣ ਤੋਂ ਇਨਕਾਰ !
