ਚਿਦਾਂਬਰਮ

ਬਜਟ ਆਰਥਿਕ ਤੇ ਸਿਆਸੀ ਦੂਰਅੰਦੇਸ਼ੀ ਦੀ ਕਸੌਟੀ ’ਤੇ ਖ਼ਰਾ ਨਹੀਂ : ਚਿਦਾਂਬਰਮ

ਨਵੀਂ ਦਿੱਲੀ, 1 ਫਰਵਰੀ- ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਨਿਰਮਲਾ ਸੀਤਾਰਮਣ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਜਟ ਆਰਥਿਕ ਰਣਨੀਤੀ ਦੀ ਕਸੌਟੀ ’ਤੇ ਖ਼ਰਾ ਨਹੀਂ ਉਤਰਦਾ। ਉਨ੍ਹਾਂ ਟਕੋਰ ਕੀਤੀ ਕਿ ਵਿੱਤ ਮੰਤਰੀ ਨੇ ਜਾਂ ਤਾਂ ਆਰਥਿਕ ਸਰਵੇਖਣ ਪੜ੍ਹਿਆ ਹੀ ਨਹੀਂ ਜਾਂ ਫਿਰ ਉਸ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰ ਦਿੱਤਾ।

ਚਿਦਾਂਬਰਮ ਨੇ ਕਿਹਾ ਕਿ ਬਜਟ ਸਿਰਫ਼ ਸਾਲਾਨਾ ਖ਼ਰਚੇ ਦਾ ਬਿਆਨ ਨਹੀਂ ਹੋਣਾ ਚਾਹੀਦਾ, ਬਲਕਿ ਇਸ ’ਚ ਮੁੱਖ ਚੁਣੌਤੀਆਂ ਨਾਲ ਨਜਿੱਠਣ ਲਈ ਸਪੱਸ਼ਟ ਨਜ਼ਰੀਆ ਹੋਣਾ ਚਾਹੀਦਾ ਹੈ ਜੋ ਕਿ ਇਸ ਬਜਟ ’ਚ ਗਾਇਬ ਹੈ।

Read More : ਨੰਨ੍ਹੇ ਬੱਚੇ ਕਰਮਨਬੀਰ ਨੇ ਇੰਡੀਆ ਰਿਕਾਰਡ ਬੁੱਕ ’ਚ ਦਰਜ ਕਰਵਾਇਆ ਨਾਮ

Leave a Reply

Your email address will not be published. Required fields are marked *