Rahul Gandhi

ਬਜਟ ’ਚ ਭਾਰਤ ਦੇ ਅਸਲ ਸੰਕਟਾਂ ਤੋਂ ਅੱਖਾਂ ਮੀਚ ਲਈਆਂ ਗਈਆਂ : ਰਾਹੁਲ ਗਾਂਧੀ

ਕਾਂਗਰਸ ਆਗੂ ਨੇ ਬੇਰੁਜ਼ਗਾਰੀ, ਖੇਤੀ ਸੰਕਟ ਅਤੇ ਨਿਵੇਸ਼ ’ਚ ਕਮੀ ’ਤੇ ਕੇਂਦਰ ਨੂੰ ਘੇਰਿਆ

ਨਵੀਂ ਦਿੱਲੀ, 1 ਫਰਵਰੀ- ਨਵੀਂ ਦਿੱਲੀ, 1 ਫਰਵਰੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰੀ ਬਜਟ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਦਾਅਵਾ ਕੀਤਾ ਹੈ ਕਿ ਇਸ ’ਚ ਦੇਸ਼ ਦੇ ਅਸਲ ਸੰਕਟਾਂ ਤੋਂ ਅੱਖਾਂ ਮੀਚ ਲਈਆਂ ਗਈਆਂ ਹਨ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ‘ਐਕਸ’ (X) ’ਤੇ ਪੋਸਟ ਕਰਦਿਆਂ ਕਿਹਾ ਕਿ ਸਰਕਾਰ ਨੇ ਭਵਿੱਖ ਦੇ ਵਿਸ਼ਵ ਪੱਧਰੀ ਝਟਕਿਆਂ ਅਤੇ ਮੌਜੂਦਾ ਚੁਣੌਤੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ।

ਰਾਹੁਲ ਗਾਂਧੀ ਨੇ ਬਜਟ ਦੀਆਂ ਕਮੀਆਂ ਗਿਣਾਉਂਦਿਆਂ ਕਿਹਾ:

ਨੌਕਰੀਆਂ ਦੀ ਘਾਟ : ਦੇਸ਼ ਦੇ ਨੌਜਵਾਨਾਂ ਕੋਲ ਰੁਜ਼ਗਾਰ ਨਹੀਂ ਹੈ।

ਮੈਨੂਫੈਕਚਰਿੰਗ : ਉਦਯੋਗਿਕ ਉਤਪਾਦਨ (Manufacturing) ਲਗਾਤਾਰ ਹੇਠਾਂ ਜਾ ਰਿਹਾ ਹੈ।

ਨਿਵੇਸ਼ ਦੀ ਕਮੀ : ਨਿਵੇਸ਼ਕ ਦੇਸ਼ ’ਚੋਂ ਪੂੰਜੀ ਕੱਢ ਰਹੇ ਹਨ ਅਤੇ ਘਰੇਲੂ ਬੱਚਤਾਂ ਘੱਟ ਰਹੀਆਂ ਹਨ।

ਕਿਸਾਨੀ ਸੰਕਟ : ਕਿਸਾਨ ਸੰਕਟ ’ਚ ਹਨ, ਪਰ ਉਨ੍ਹਾਂ ਲਈ ਕੋਈ ਠੋਸ ਹੱਲ ਨਹੀਂ ਲਿਆਂਦਾ ਗਿਆ।

ਉਨ੍ਹਾਂ ਦਾਅਵਾ ਕੀਤਾ ਕਿ ਇਹ ਇਕ ਅਜਿਹਾ ਬਜਟ ਹੈ ਜਿਸ ’ਚ ਚੀਜ਼ਾਂ ਨੂੰ ਦਰੁੱਸਤ ਕਰਨ ਦੀ ਬਜਾਏ ਅਸਲ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।

Read More : ਦੂਰਦਰਸ਼ੀ, ਜਨਤਾ-ਹਿਤੈਸ਼ੀ ਅਤੇ ਵਿਕਾਸਮੁਖੀ ਹੈ ਬਜਟ-2026 : ਅਸ਼ਵਨੀ ਸ਼ਰਮਾ

Leave a Reply

Your email address will not be published. Required fields are marked *