plane

14 ਸਾਲ ’ਚ ਪਹਿਲੀ ਵਾਰ ਕਰਾਚੀ ’ਚ ਉਤਰਿਆ ਬੰਗਲਾਦੇਸ਼ੀ ਜਹਾਜ਼

ਕਰਾਚੀ, 31 ਜਨਵਰੀ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਇਕ ਜਹਾਜ਼ ਵੀਰਵਾਰ ਨੂੰ ਪਾਕਿਸਤਾਨ ਦੇ ਕਰਾਚੀ ਸਥਿਤ ਜਿੱਨਾਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਿਆ, ਜਿਸ ਨਾਲ 14 ਸਾਲਾਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਿੱਧਾ ਹਵਾਈ ਸੰਪਰਕ ਮੁੜ ਸਥਾਪਤ ਹੋ ਗਿਆ ਹੈ।

ਪਾਕਿਸਤਾਨ ਹਵਾਈ ਅੱਡਾ ਅਥਾਰਟੀ (ਪੀ.ਏ.ਏ.) ਦੇ ਅਨੁਸਾਰ, ਢਾਕਾ ਤੋਂ ਕਰਾਚੀ ਜਾਣ ਵਾਲੀ ‘ਬੰਗਲਾਦੇਸ਼ ਏਅਰਲਾਈਨਜ਼’ ਦੀ ਉਡਾਣ (ਬੀ.ਜੀ.-341) ਵੀਰਵਾਰ ਸ਼ਾਮ ਨੂੰ ਕਰਾਚੀ ਪਹੁੰਚੀ।

ਇਕ ਬਿਆਨ ’ਚ ਕਿਹਾ ਗਿਆ ਹੈ ਕਿ ਇਹ ਪਿਛਲੇ 14 ਸਾਲਾਂ ’ਚ ਢਾਕਾ ਤੋਂ ਕਰਾਚੀ ਦੇ ਜਿੱਨਾਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਨ ਵਾਲੀ ਪਹਿਲੀ ਉਡਾਣ ਹੈ।

Read More : ਈ-ਚਲਾਨ ਦਾ ਕਮਾਲ

Leave a Reply

Your email address will not be published. Required fields are marked *