ਵਿਧਾਇਕ ਪਠਾਣਮਾਜਰਾ

ਵਿਧਾਇਕ ਹਰਮੀਤ ਪਠਾਣਮਾਜਰਾ ਦੀ ਸਰਕਾਰੀ ਕੋਠੀ ਖਾਲੀ ਕਰਵਾਈ

ਸਵੇਰੇ 8 ਵਜੇ ਹੀ ਅਧਿਕਾਰੀ ਪੁਲਸ ਲਾਮ-ਲਸ਼ਕਰ ਨਾਲ ਪੁੱਜੇ

ਪਟਿਆਲਾ, 28 ਜਨਵਰੀ : ਵਿਧਾਨ ਸਭਾ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਸਰਕਾਰੀ ਕੋਠੀ ਨੂੰ ਅੱਜ ਪੰਜਾਬ ਸਰਕਾਰ ਨੇ ਭਾਰੀ ਪੁਲਸ ਫੋਰਸ ਤੇ ਬਲ ਨਾਲ ਖਾਲੀ ਕਰਵਾ ਲਿਆ। ਸਵੇਰੇ 8 ਵਜੇ ਹੀ ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀ ਆਪਣੇ ਲਾਮ-ਲਸ਼ਕਰ ਨਾਲ ਪੁੱਜ ਗਏ ਸਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਕੋਠੀ ਖਾਲੀ ਕਰਵਾਉਣ ਦੇ ਹੁਕਮ ਹੋਏ ਸਨ ਪਰ ਹਰਮੀਤ ਸਿੰਘ ਪਠਾਣਮਾਜਰਾ ਧਿਰ ਵਲੋਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਸੀ। ਰਿਸ਼ਤੇਦਾਰਾਂ ਦੇ ਦੱਸਣ ਮੁਤਾਬਕ ਅਜੇ ਕੋਈ ਵੀ ਹੁਕਮ ਅਦਾਲਤ ਤੋਂ ਨਹੀਂ ਆਇਆ ਪਰ ਫਿਰ ਵੀ ਇਹ ਕੋਠੀ ਖਾਲੀ ਕਰਵਾਈ ਜਾ ਰਹੀ ਹੈ।

ਸਵੇਰੇ ਇਸ ਮੌਕੇ ਬਹੁਤ ਖਿੱਚੋਤਾਣ ਵਾਲਾ ਮਾਹੌਲ ਰਿਹਾ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਪਠਾਣਮਾਜਰਾ ਨੇ ਇਸ ਧੱਕੇਸ਼ਾਹੀ ਦਾ ਵਿਰੋਧ ਕੀਤਾ ਪਰ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਤੇ ਪੁਲਸ ਦੇ ਸਾਹਮਣੇ ਉਨ੍ਹਾਂ ਦੀ ਪੇਸ਼ ਨਾ ਚੱਲੀ।

ਇਸ ਮੌਕੇ ਪਠਾਣਮਾਜਰਾ ਦੇ ਹਮਾਇਤੀ ਵੀ ਹਾਜ਼ਰ ਰਹੇ। ਕਾਫੀ ਖਿੱਚੋਤਾਣ ਵਾਲੇ ਮਾਹੌਲ ਅੰਦਰ ਦੇਰ ਸ਼ਾਮ ਤੱਕ ਕੋਠੀ ਅੰਦਰੋ ਪਠਾਣਮਾਜਰਾ ਦੀ ਸੁਪਤਨੀ ਆਪਣਾ ਸਾਮਾਨ ਪੈਕ ਕਰ ਕੇ ਲਿਜਾ ਰਹੇ ਸਨ।

ਸਾਡੇ ਨਾਲ ਸ਼ਰੇਆਮ ਧੱਕਾ ਕੀਤਾ ਗਿਆ : ਸਿਮਰਨਜੀਤ ਪਠਾਣਮਾਜਰਾ

ਵਿਧਾਇਕ ਪਠਾਣਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਨੇ ਕਿਹਾ ਕਿ ਉਹ ਲਗਾਤਾਰ ਬਿਮਾਰ ਚੱਲ ਰਹੇ ਹਨ ਤੇ ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਹੈ। ਇਸ ਕਾਰਨ ਹੀ ਸਰਕਾਰੀ ਘਰ ਰੱਖਿਆ ਸੀ, ਕਿਉਕਿ ਪਿੰਡ ਦਾ ਘਰ ਬਹੁਤ ਦੂਰ ਪੈਂਦਾ ਹੈ ਪਰ ਫਿਰ ਵੀ ਉਨ੍ਹਾਂ ਸਾਡੀ ਇਕ ਨਹੀਂ ਮੰਨੀ।

ਕੋਰਟ ਦੇ ਨਾਲ-ਨਾਲ ਅਸੀ ਡੀ. ਸੀ. ਕੋਲ ਕੀਤੀ ਹੋਈ ਸੀ ਅਪੀਲ : ਐਡਵੋਕੇਟ ਭੁੱਲਰ

ਐਡਵੋਕੇਟ ਬੀ. ਐੱਸ. ਭੁੱਲਰ ਤੇ ਐਡਵੋਕੇਟ ਸੱਗੂ ਨੇ ਆਖਿਆ ਕਿ ਐੱਸ. ਡੀ. ਐੱਮ. ਦੀ ਕੋਰਟ ਨੇ ਕਾਫੀ ਸਮਾਂ ਪਹਿਲਾਂ ਸਾਡੇ ਖਿਲਾਫ ਫੈਸਲਾ ਸੁਣਾਇਆ ਸੀ ਕਿ ਕੋਠੀ ਖਾਲੀ ਕਰੋ ਪਰ ਅਸੀਂ ਉਸ ਖਿਲਾਫ ਡੀ. ਸੀ. ਪਟਿਆਲਾ ਕੋਲ ਅਪੀਲ ਪਾਈ ਹੋਈ ਸੀ ਤੇ ਅੱਜ ਸਾਡੀ ਪੇਸ਼ੀ ਵੀ ਸੀ। ਸਾਡੀ ਸੁਣਵਾਈ ਕੀਤੇ ਬਿਨਾਂ ਹੀ ਇਹ ਕਾਰਵਾਈ ਹੋਈ ਹੈ। ਇਸ ਖਿਲਾਫ ਹੁਣ ਅਸੀਂ ਮਾਣਯੋਗ ਹਾਈ ਕੋਰਟ ’ਚ ਜਾਵਾਂਗੇ

Read More : ਲੋਕਾਂ ਤੋਂ ਜਿਉਣ ਦਾ ਮੁੱਢਲਾ ਅਧਿਕਾਰ ਖੋਹ ਰਹੀ ਸਰਕਾਰ : ਸੁਨੀਲ ਜਾਖੜ

Leave a Reply

Your email address will not be published. Required fields are marked *