ਸੁੰਦਰ ਸ਼ਾਮ ਅਰੋੜਾ

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੋਠੀ ’ਤੇ ਈ.ਡੀ. ਦੀ ਰੇਡ

ਹੁਸ਼ਿਆਰਪੁਰ, 28 ਜਨਵਰੀ : ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਅਤੇ ਸੂਬੇ ਦੇ ਪ੍ਰਮੁੱਖ ਪ੍ਰਾਪਰਟੀ ਕਾਰੋਬਾਰੀ ਸੁੰਦਰ ਸ਼ਾਮ ਅਰੋੜਾ ਦੀ ਹੁਸ਼ਿਆਰਪੁਰ ਸਿਵਲ ਲਾਈਨਜ਼ ਸਥਿਤ ਕੋਠੀ ’ਤੇ ਬੁੱਧਵਾਰ ਸਵੇਰੇ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਦੀ ਟੀਮ ਵੱਲੋਂ ਰੇਡ ਮਾਰਨ ਦੀ ਖਬਰ ਹੈ।

ਸਵੇਰੇ ਪੌਣੇ 6 ਵਜੇ ਦੇ ਕਰੀਬ ਅੱਧਾ ਦਰਜਨ ਗੱਡੀਆਂ ’ਚ ਸੀ. ਆਰ. ਪੀ. ਐੱਫ. ਦੀ ਸੁਰੱਖਿਆ ਨਾਲ ਪਹੁੰਚੀ ਟੀਮ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ। ਡੇਰ ਸਮੇਂ ਅਰੋੜਾ ਪਰਿਵਾਰ ਸਮੇਤ ਕੋਠੀ ’ਚ ਹੀ ਮੌਜੂਦ ਸਨ।

ਈ. ਡੀ. ਦੀ ਟੀਮ ਨੇ ਸਭ ਤੋਂ ਪਹਿਲਾਂ ਘਰ ਦੇ ਸੁਰੱਖਿਆ ਗਾਰਡਾਂ, ਪਰਿਵਾਰਕ ਮੈਂਬਰਾਂ ਅਤੇ ਘਰੇਲੂ ਸਹਾਇਕਾਂ ਦੇ ਮੋਬਾਈਲ ਫ਼ੋਨ ਆਪਣੇ ਕਬਜ਼ੇ ’ਚ ਲਏ। ਇਹ ਕਾਰਵਾਈ ਦਿਨ ਭਰ ਚੱਲਦੀ ਰਹੀ। ਪੂਰੀ ਕਾਰਵਾਈ ਦੌਰਾਨ ਈ. ਡੀ. ਟੀਮ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ।
ਸੂਤਰਾਂ ਅਨੁਸਾਰ ਟੀਮ ਨੇ ਕਈ ਅਹਿਮ ਦਸਤਾਵੇਜ਼ ਅਤੇ ਹੋਰ ਸਾਮਾਨ ਆਪਣੇ ਕਬਜ਼ੇ ’ਚ ਲਿਆ ਹੈ। ਟੀਮ ਵੱਲੋਂ ਕੋਠੀ ਦੇ ਅੰਦਰ ਖੜ੍ਹੀਆਂ ਦੋ ਗੱਡੀਆਂ (ਡਿਫੈਂਡਰ ਅਤੇ ਫਾਰਚੂਨਰ) ਦੀ ਵੀ ਬਾਰੀਕੀ ਨਾਲ ਤਲਾਸ਼ੀ ਲਈ ਗਈ।

ਖ਼ਬਰ ਲਿਖੇ ਜਾਣ ਤੱਕ ਇਹ ਕਾਰਵਾਈ ਦੇਰ ਰਾਤ ਤੱਕ ਲਗਾਤਾਰ ਜਾਰੀ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਰੋੜਾ ਵਿਜੀਲੈਂਸ ਬਿਊਰੋ ਨੂੰ 50 ਲੱਖ ਰੁਪਏ ਰਿਸ਼ਵਤ ਦੇਣ ਦੇ ਮਾਮਲੇ ’ਚ ਵੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ।

Read More : ਰਾਸ਼ਟਰਪਤੀ ਦੇ ਭਾਸ਼ਣ ਨਾਲ ਸ਼ੁਰੂ ਹੋਇਆ ਬਜਟ ਸੈਸ਼ਨ

Leave a Reply

Your email address will not be published. Required fields are marked *