ਬਾਰਾਮਤੀ ਵਿਚ ਲੈਂਡਿੰਗ ਕਰਦੇ ਸਮੇਂ ਹੀ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ
ਬਾਰਾਮਤੀ, 28 ਜਨਵਰੀ : ਮਹਾਰਾਸ਼ਟਰ ਦੇ ਬਾਰਾਮਤੀ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ, ਜਿਸ ਵਿੱਚ ਸੂਬੇ ਦੇ ਡਿਪਟੀ ਸੀ. ਐੱਮ. ਅਜੀਤ ਪਵਾਰ ਦੀ ਮੌਤ ਹੋ ਗਈ ਹੈ। ਉਨ੍ਹਾਂ ਦਾ ਜਹਾਜ਼ ਅਚਾਨਕ ਹਾਦਸਾਗ੍ਰਸਤ (ਕਰੈਸ਼) ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਬਾਰਾਮਤੀ ਵਿਚ ਲੈਂਡਿੰਗ ਕਰਦੇ ਸਮੇਂ ਹੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ। ਅਜੀਤ ਪਵਾਰ ਇਕ ਸਮਾਗਮ ਲਈ ਬਾਰਾਮਤੀ ਪਹੁੰਚ ਰਹੇ ਸਨ।
ਜਾਣਕਾਰੀ ਅਨੁਸਾਰ ਇਹ ਹਾਦਸਾ ਮਹਾਰਾਸ਼ਟਰ ਦੇ ਬਾਰਾਮਤੀ ਵਿਚ ਅੱਜ ਸਵੇਰੇ 8:45 ਵਜੇ ਵਾਪਰਿਆ। ਜਹਾਜ਼ ਵਿਚ 5-6 ਲੋਕਾਂ ਦੇ ਸਵਾਰ ਹੋਣ ਦੀ ਸੂਚਨਾ ਹੈ।
Read More : ਚੰਡੀਗੜ੍ਹ ਦੇ 5 ਪ੍ਰਮੁੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
