Transfer

20 ਆਈ.ਏ.ਐੱਸ. ਅਤੇ 6 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 21 ਜਨਵਰੀ : ਪੰਜਾਬ ਸਰਕਾਰ ਨੇ 20 ਆਈ.ਏ.ਐੱਸ. ਅਤੇ 6 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਹ ਨਿਯੁਕਤੀਆਂ ਪੰਜਾਬ ਦੇ ਰਾਜਪਾਲ ਦੇ ਹੁਕਮਾਂ ‘ਤੇ ਕੀਤੀਆਂ ਗਈਆਂ ਹਨ। ਆਈਏਐਸ ਵਿਜੇ ਨਾਮਦੀਰਾਓ ਜ਼ਾਦੇ ਨੂੰ ਵਿੱਤ ਵਿਭਾਗ ਦਾ ਸਕੱਤਰ ਅਤੇ ਓਵਰਸੀਜ਼ ਇੰਡੀਅਨ ਅਫੇਅਰਜ਼ ਵਿਭਾਗ ਦਾ ਵਾਧੂ ਚਾਰਜ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਆਈ.ਏ.ਐੱਸ. ਅਜੀਤ ਬਾਲਾਜੀ ਜੋਸ਼ੀ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦਾ ਪ੍ਰਬੰਧ ਸਕੱਤਰ ਅਤੇ ਸਹਿਕਾਰਤਾ ਵਿਭਾਗ ਦਾ ਵਾਧੂ ਚਾਰਜ ਪ੍ਰਬੰਧਕ ਸਕੱਤਰ ਨਿਯੁਕਤ ਕੀਤਾ ਹੈ।

ਇਸ ਤੋਂ ਇਲਾਵਾ ਅਭਿਨਵ ਤ੍ਰਿਖਾ ਨੂੰ ਵਿੱਤ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਹੈ। ਕੰਵਲਪ੍ਰੀਤ ਬਰਾੜ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਸਕੱਤਰ ਅਤੇ ਖੁਰਾਕ ਅਤੇ ਡਰੱਗਜ਼ ਪ੍ਰਸ਼ਾਸਨ ਦਾ ਵਾਧੂ ਚਾਰਜ ਕਮਿਸ਼ਨਰ ਨਿਯੁਕਤ ਕੀਤਾ ਹੈ।

Read More : ਮੋਹਾਲੀ ‘ਚ ਅਤਿ-ਆਧੁਨਿਕ ਸਮਾਰਟਰਜ਼ ਮਿਊਜ਼ਿਕ ਸਟੂਡੀਓ ਦਾ ਕੀਤਾ ਉਦਘਾਟਨ

Leave a Reply

Your email address will not be published. Required fields are marked *