Current news

ਗੁਰਪ੍ਰੀਤ ਹਰੀਨੌ ਹੱਤਿਆਕਾਂਡ : 12 ਦੋਸ਼ੀਆਂ ਖਿਲਾਫ ਚਾਰਜ ਤੈਅ

ਫਰੀਦਕੋਟ, 20 ਜਨਵਰੀ : ਪੰਥਕ ਨੇਤਾ ਅਤੇ ‘ਵਾਰਿਸ ਪੰਜਾਬ ਦੇ’ ਸੰਸਥਾ ਦੇ ਖਜ਼ਾਨਚੀ ਰਹੇ ਗੁਰਪ੍ਰੀਤ ਸਿੰਘ ਹਰੀਨੌ ਦੀ ਹੱਤਿਆ ਦੇ ਮਾਮਲੇ ’ਚ ਮਾਣਯੋਗ ਅਦਾਲਤ ਨੇ ਕੁੱਲ 17 ’ਚੋਂ 12 ਦੋਸ਼ੀਆਂ ਖਿਲਾਫ ਚਾਰਜ ਤੈਅ ਕਰ ਦਿੱਤੇ ਹਨ। ਇਸ ਕੇਸ ’ਚ ਡਿਬਰੂਗੜ੍ਹ ਜੇਲ ’ਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਅੱਤਵਾਦੀ ਅਰਸ਼ ਡੱਲਾ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ‘ਵਾਰਿਸ ਪੰਜਾਬ ਦੇ’ ਦੇ ਖਜ਼ਾਨਚੀ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਮੰਨੇ ਜਾਂਦੇ ਗੁਰਪ੍ਰੀਤ ਸਿੰਘ ਹਰੀਨੌ ਦੀ 9 ਅਕਤੂਬਰ ਨੂੰ ਪਿੰਡ ’ਚ ਉਸ ਦੇ ਘਰ ਦੇ ਨੇੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ’ਚ ਪੁਲਸ ਵੱਲੋਂ ਕੁੱਲ 17 ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ, ਜਿਨ੍ਹਾਂ ’ਚ ਸੰਸਦ ਅੰਮ੍ਰਿਤਪਾਲ ਸਿੰਘ ਦਾ ਨਾਂ ਵੀ ਸ਼ਾਮਲ ਹੈ।

ਹਾਲਾਂਕਿ, ਅੰਮ੍ਰਿਤਪਾਲ ਸਿੰਘ ਖਿਲਾਫ ਜਾਂਚ ਅਜੇ ਅਧੂਰੀ ਹੈ ਕਿਉਂਕਿ ਉਹ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਸੈਂਟਰਲ ਜੇਲ ’ਚ ਨੈਸ਼ਨਲ ਸਕਿਓਰਿਟੀ ਐਕਟ (ਐੱਨ. ਐੱਸ. ਏ.) ਤਹਿਤ ਬੰਦ ਹਨ।

ਉਸੇ ਤਰ੍ਹਾਂ ਕੇਸ ’ਚ ਨਾਮਜ਼ਦ ਅਰਸ਼ ਡੱਲਾ ਸਮੇਤ ਹੋਰ 4 ਦੋਸ਼ੀ ਵਿਦੇਸ਼ ’ਚ ਹੋਣ ਕਾਰਨ ਅਜੇ ਤੱਕ ਗ੍ਰਿਫ਼ਤਾਰ ਨਹੀਂ ਹੋ ਸਕੇ। ਜਿਨ੍ਹਾਂ 12 ਦੋਸ਼ੀਆਂ ਖਿਲਾਫ ਅਦਾਲਤ ਵੱਲੋਂ ਚਾਰਜ ਫਰੇਮ ਕੀਤੇ ਗਏ ਹਨ, ਉਹ ਸਾਰੇ ਇਸ ਵੇਲੇ ਜੁਡੀਸ਼ੀਅਲ ਕਸਟਡੀ ’ਚ ਹਨ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 3 ਫਰਵਰੀ ਨੂੰ ਹੋਵੇਗੀ।

Read More : ਸਜ਼ਾ ਪੂਰੀ ਕਰ ਚੁੱਕੇ ਗੁਜਰਾਤ ਦੇ ਮਛੇਰੇ ਦੀ ਪਾਕਿ ਜੇਲ ’ਚ ਮੌਤ

Leave a Reply

Your email address will not be published. Required fields are marked *