ਨਿਤਿਨ ਨਬੀਨ

ਨਿਤਿਨ ਨਬੀਨ ਬਣੇ ਭਾਜਪਾ ਦੇ ਕੌਮੀ ਪ੍ਰਧਾਨ

45 ਦੀ ਉਮਰ ’ਚ ਸਭ ਤੋਂ ਵਡੀ ਪਾਰਟੀ ਦੀ ਕਮਾਨ, ਅੱਜ ਸੰਭਾਲਣਗੇ ਅਹੁਦਾ

ਨਵੀਂ ਦਿੱਲੀ, 19 ਜਨਵਰੀ : ਭਾਰਤੀ ਜਨਤਾ ਪਾਰਟੀ ਦੇ ਨਵੇਂ ਰਾਸ਼ਟਰੀ ਪ੍ਰਧਾਨ ਲਈ ਚੋਣ ਪ੍ਰਕਿਰਿਆ ਸੋਮਵਾਰ ਪੂਰੀ ਹੋ ਗਈ। ਨਿਤਿਨ ਨਬੀਨ ਨੂੰ ਬਿਨਾਂ ਮੁਕਾਬਲਾ ਪ੍ਰਧਾਨ ਚੁਣ ਲਿਅਾ ਗਿਆ।

ਭਾਜਪਾ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੇ ‘ਸੰਗਠਨ ਪੁਰਬ’ ਅਧੀਨ ਰਾਸ਼ਟਰੀ ਪ੍ਰਧਾਨ ਦੀ ਨਾਮਜ਼ਦਗੀ ਲਈ ਸੰਵਿਧਾਨਕ ਤੇ ਪਾਰਦਰਸ਼ੀ ਪ੍ਰਕਿਰਿਆ ਪੂਰੀ ਹੋ ਗਈ ਹੈ।

36 ’ਚੋਂ 30 ਸੂਬਿਆਂ ’ਚ ਸੰਗਠਨਾਤਮਕ ਚੋਣਾਂ ਪਿੱਛੋਂ ਨਾਮਜ਼ਦਗੀ, ਜਾਂਚ ਤੇ ਵਾਪਸੀ ਦੀ ਪ੍ਰਕਿਰਿਆ ਸਥਾਪਤ ਪ੍ਰਕਿਰਿਆਵਾਂ ਅਨੁਸਾਰ ਪੂਰੀ ਕੀਤੀ ਗਈ। ਉਹ 45 ਦੀ ਉਮਰ ’ਚ ਸਭ ਤੋਂ ਵਡੀ ਪਾਰਟੀ ਦੀ ਕਮਾਨ ਸੰਭਾਲਣਗੇ।

ਭਾਜਪਾ ਸੰਗਠਨ ਪੁਰਬ ਦੇ ਰਾਸ਼ਟਰੀ ਚੋਣ ਅਧਿਕਾਰੀ ਡਾ. ਕੇ. ਲਕਸ਼ਮਣ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਜਾਂਚ ਤੋਂ ਬਾਅਦ ਸਾਰੇ ਨਾਮਜ਼ਦਗੀ ਪੱਤਰ ਨਿਰਧਾਰਤ ਫਾਰਮੈਟ ਅਨੁਸਾਰ ਜਾਇਜ਼ ਪਾਏ ਗਏ।

ਨਾਮਜ਼ਦਗੀ ਵਾਪਸੀ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਪਰਵ ਦੇ ਰਾਸ਼ਟਰੀ ਚੋਣ ਅਧਿਕਾਰੀ ਵਜੋਂ ਇਹ ਐਲਾਨ ਕਰਦਾ ਹਾਂ ਕਿ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਹੁਦੇ ਲਈ ਸਿਰਫ ਇਕ ਹੀ ਨਾਂ, ਭਾਵ ਨਿਤਿਨ ਨਬੀਨ ਦਾ ਨਾਂ ਪ੍ਰਸਤਾਵਿਤ ਹੋਇਆ ਹੈ।

ਇਸ ਤੋਂ ਬਾਅਦ ਇਹ ਤੈਅ ਹੋ ਗਿਆ ਹੈ ਕਿ ਨਿਤਿਨ ਨਬੀਨ ਹੀ ਭਾਜਪਾ ਦੇ ਨਿਰਵਿਰੋਧ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਦੇ ਭਾਜਪਾ ਦੇ 12ਵੇਂ ਰਾਸ਼ਟਰੀ ਪ੍ਰਧਾਨ ਚੁਣੇ ਜਾਣ ਦਾ ਰਸਮੀ ਐਲਾਨ ਮੰਗਲਵਾਰ ਨੂੰ ਕੀਤਾ ਜਾਵੇਗਾ।

Read More : 1.80 ਲੱਖ ਨਸ਼ੀਲੇ ਕੈਪਸੂਲਾਂ ਸਣੇ 8 ਗ੍ਰਿਫਤਾਰ

Leave a Reply

Your email address will not be published. Required fields are marked *