ਅਈਅਰ ਤੇ ਬਿਸ਼ਨੋਈ

ਸ਼੍ਰੇਅਸ ਅਈਅਰ ਤੇ ਰਵੀ ਬਿਸ਼ਨੋਈ ਦੀ ਟੀ-20 ਭਾਰਤੀ ਟੀਮ ‘ਚ ਵਾਪਸੀ

ਸਪੋਰਟਸ, 17 ਜਨਵਰੀ : ਭਾਰਤੀ ਵਨਡੇ ਟੀਮ ਦੇ ਉਪ-ਕਪਤਾਨ ਸ਼੍ਰੇਅਸ ਅਈਅਰ 25 ਮਹੀਨਿਆਂ ਬਾਅਦ ਟੀ-20 ਟੀਮ ‘ਚ ਵਾਪਸੀ ਕਰ ਰਹੇ ਹਨ | ਸ਼੍ਰੇਅਸ ਅਈਅਰ ਨੂੰ ਜ਼ਖਮੀ ਤਿਲਕ ਵਰਮਾ ਦੀ ਜਗ੍ਹਾ ਚੁਣਿਆ ਹੈ। ਸ਼ੁੱਕਰਵਾਰ ਨੂੰ ਬੀਸੀਸੀਆਈ ਨੇ ਭਾਰਤ ਦੇ ਨਿਊਜ਼ੀਲੈਂਡ ਦੌਰੇ ਲਈ ਬਦਲਵੇਂ ਖਿਡਾਰੀਆਂ ਦਾ ਐਲਾਨ ਕੀਤਾ।

31 ਸਾਲਾ ਸ਼੍ਰੇਅਸ ਅਈਅਰ ਤੋਂ ਇਲਾਵਾ ਰਵੀ ਬਿਸ਼ਨੋਈ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਲਈ ਹੈ, ਜੋ ਸੱਟ ਕਾਰਨ ਬਾਹਰ ਹੋ ਗਏ ਸਨ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਨਿਊਜ਼ੀਲੈਂਡ ਵਿਰੁੱਧ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ। ਇਸ ਸੀਰੀਜ਼ ਦਾ ਪਹਿਲਾ ਮੈਚ 21 ਜਨਵਰੀ ਨੂੰ ਨਾਗਪੁਰ ‘ਚ ਖੇਡਿਆ ਜਾਵੇਗਾ।

ਸ਼੍ਰੇਅਸ ਅਈਅਰ ਨੂੰ ਸਿਰਫ ਪਹਿਲੇ ਤਿੰਨ ਮੈਚਾਂ ਲਈ ਟੀ-20 ਟੀਮ ‘ਚ ਸ਼ਾਮਲ ਕੀਤਾ ਹੈ। ਸ਼੍ਰੇਅਸ ਪਿਛਲੇ ਸਾਲ 25 ਅਕਤੂਬਰ ਨੂੰ ਆਸਟ੍ਰੇਲੀਆ ਵਿਰੁੱਧ ਤੀਜੇ ਵਨਡੇ ‘ਚ ਜ਼ਖਮੀ ਹੋ ਗਿਆ ਸੀ। ਉਹ 11 ਜਨਵਰੀ ਨੂੰ ਨਿਊਜ਼ੀਲੈਂਡ ਵਿਰੁੱਧ ਪਹਿਲੇ ਵਨਡੇ ‘ਚ ਅੰਤਰਰਾਸ਼ਟਰੀ ਕ੍ਰਿਕਟ ‘ਚ ਵਾਪਸ ਆਇਆ ਸੀ।

ਸ਼੍ਰੇਅਸ ਅਈਅਰ ਨੇ ਆਖਰੀ ਵਾਰ ਦਸੰਬਰ 2023 ‘ਚ ਬੈਂਗਲੁਰੂ ‘ਚ ਆਸਟ੍ਰੇਲੀਆ ਵਿਰੁੱਧ ਟੀ-20 ਮੈਚ ਖੇਡਿਆ ਸੀ। ਉਨ੍ਹਾਂ ਨੇ 37 ਗੇਂਦਾਂ ‘ਚ 53 ਦੌੜਾਂ ਬਣਾਈਆਂ ਸਨ। ਭਾਰਤ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤਿਆ ਸੀ |

Leave a Reply

Your email address will not be published. Required fields are marked *