ਬਰਨਾਲਾ, 13 ਜਨਵਰੀ : ਜ਼ਿਲਾ ਪੁਲਸ ਨੇ ਮੰਗਲਵਾਰ ਤੜਕੇ ਹੋਏ ਇਕ ਮੁਕਾਬਲੇ ਤੋਂ ਬਾਅਦ 2 ਖਤਰਨਾਕ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ 11 ਜਨਵਰੀ ਦੀ ਦੇਰ ਰਾਤ ਹੋਈ ਫਾਇਰਿੰਗ ਦੀ ਘਟਨਾ ਸਬੰਧੀ ਥਾਣਾ ਸਿਟੀ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ. ਐੱਸ. ਪੀ. ਆਲਮ ਨੇ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਸੀ। ਜਾਂਚ ਦੌਰਾਨ ਬਰਨਾਲਾ ਨਿਵਾਸੀ ਅਕਰਮ ਖਾਨ ਤੇ ਪ੍ਰਦੀਪ ਸਿੰਘ ਨੂੰ ਇਸ ਵਾਰਦਾਤ ਦੇ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ।
ਅੱਜ ਤੜਕੇ ਪੁਲਸ ਟੀਮ ਮੁਲਜ਼ਮਾਂ ਦਾ ਪਿੱਛਾ ਕਰ ਰਹੀ ਸੀ। ਪੁਲਸ ਨੇ ਜਦੋਂ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਬਦਮਾਸ਼ਾਂ ਨੇ ਪੁਲਸ ਪਾਰਟੀ ’ਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਦੌਰਾਨ ਮੁੱਖ ਮੁਲਜ਼ਮ ਅਕਰਮ ਖਾਨ ਦੇ ਪੈਰ ’ਚ ਗੋਲੀ ਲੱਗੀ। ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਅਕਰਮ ਖਾਨ ਅਤੇ ਉਸ ਦੇ ਸਾਥੀ ਪ੍ਰਦੀਪ ਸਿੰਘ ਦੋਵਾਂ ਨੂੰ ਕਾਬੂ ਕਰ ਲਿਆ। ਜ਼ਖਮੀ ਅਕਰਮ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
Read More : ਅਦਾਕਾਰ ਜਤਿੰਦਰ ਤੇ ਤੁਸ਼ਾਰ ਕਪੂਰ ਨੇ 559.24 ਕਰੋੜ ਰੁਪਏ ’ਚ ਜਾਇਦਾਦ ਵੇਚੀ
