ਰਾਜਪਾਲ ਗੁਲਾਬ ਚੰਦ ਕਟਾਰੀਆ ਲਹਿਰਾਉਣਗੇ ਤਿਰੰਗਾ
ਫਾਜ਼ਿਲਕਾ, 13 ਜਨਵਰੀ : ਇਸ ਸਾਲ ਪੰਜਾਬ ਸਰਕਾਰ ਨੇ 77ਵੇਂ ਗਣਤੰਤਰ ਦਿਵਸ ਦਾ ਸੂਬਾ ਪੱਧਰੀ ਸਮਾਰੋਹ ਪਟਿਆਲਾ ਦੀ ਬਜਾਏ ਫਾਜ਼ਿਲਕਾ ਵਿਚ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਪੂਰੇ ਜ਼ਿਲੇ ਵਿਚ ਉਤਸ਼ਾਹ ਵਾਲਾ ਮਾਹੌਲ ਬਣ ਗਿਆ ਹੈ।
ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸਮਾਰੋਹ ’ਚ ਸ਼ਿਰਕਤ ਕਰਨਗੇ ਅਤੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਤਿਰੰਗਾ ਲਹਿਰਾਉਣਗੇ। ਪ੍ਰਸ਼ਾਸਨ ਸੁਰੱਖਿਆ ਪ੍ਰਬੰਧ, ਪਰੇਡ ਅਤੇ ਝਾਕੀਆਂ ਦੀਆਂ ਤਿਆਰੀਆਂ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ। ਸਰਹੱਦੀ ਜ਼ਿਲਾ ਹੋਣ ਕਾਰਨ ਫਾਜ਼ਿਲਕਾ ਅਕਸਰ ਵੱਡੇ ਸੂਬਾ ਪੱਧਰੀ ਸਮਾਰੋਹਾਂ ਤੋਂ ਵਾਂਝਾ ਰਹਿੰਦਾ ਰਿਹਾ ਹੈ, ਇਸ ਲਈ ਇਸ ਆਯੋਜਨ ਨੂੰ ਜ਼ਿਲੇ ਲਈ ਇਕ ਮਹੱਤਵਪੂਰਨ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ।
Read More : ਮੁੱਖ ਮੰਤਰੀ ਭਗਵੰਤ ਮਾਨ ਦੇ ਸਪੱਸ਼ਟੀਕਰਨ ਦਾ ਸਮਾਂ ਬਦਲਿਆ
