Sri Muktsar Sahib

ਨਹਿਰ ’ਚ ਡਿੱਗੀ ਕਾਰ, ਮਾਂ-ਧੀ ਦੀ ਮੌਤ

ਮਲੋਟ, 12 ਜਨਵਰੀ : ਮਲੋਟ ਨੇੜੇ ਪਿੰਡ ਆਲਮਵਾਲਾ ਵਿਖੇ ਬੀਤੀ ਰਾਤ ਇਕ ਕਾਰ ਨਹਿਰ ’ਚ ਡਿੱਗਣ ਨਾਲ ਮਾਂ ਅਤੇ ਧੀ ਦੀ ਮੌਤ ਹੋ ਗਈ ਹੈ। ਇਸ ਘਟਨਾ ’ਚ ਕਾਰ ਚਾਲਕ ਵਿਅਕਤੀ ਬਚ ਗਿਆ।

ਜਾਣਕਾਰੀ ਮੁਤਾਬਕ 40 ਸਾਲਾ ਸਾਹਿਲ ਖੇੜਾ ਵਾਸੀ ਜੰਡਵਾਲਾ ਭੀਮੇ ਸ਼ਾਹ ਆਪਣੇ ਸਹੁਰੇ ਪਰਿਵਾਰ ਸਿਰਸਾ ਤੋਂ ਵਾਪਸ ਪਿੰਡ ਜਾ ਰਿਹਾ ਸੀ। ਕਾਰ ’ਚ ਉਸ ਦੀ ਪਤਨੀ ਸਿਮਰਨ (33) ਤੇ ਬੇਟੀ ਤਕਦੀਰ (2) ਨਾਲ ਸੀ। ਜਦੋਂ ਕਰੀਬ 7: 40 ਵਜੇ ਕਾਰ ਮਲੋਟ ਫਾਜ਼ਿਲਕਾ ਰੋਡ ’ਤੇ ਆਲਮਵਾਲਾ ਨੇੜੇ ਅਬੋਹਰ ਬ੍ਰਾਂਚ ਨਹਿਰ ਕੋਲ ਪੁੱਜੀ ਤਾਂ ਚਾਲਕ ਮੁਤਾਬਕ ਅੱਗੋਂ ਲਾਈਟਾਂ ਵੱਜਣ ਕਰ ਕੇ ਕਾਰ ਨਹਿਰ ’ਚ ਡਿੱਗ ਪਈ। ਇਸ ਹਾਦਸੇ ’ਚ ਕਾਰ ਚਾਲਕ ਸਾਹਿਲ ਖੇੜਾ ਬਾਹਰ ਛਾਲ ਮਾਰ ਗਿਆ, ਜਿਸ ਕਰ ਕੇ ਉਹ ਬਚ ਗਿਆ।

ਘਟਨਾ ਦਾ ਪਤਾ ਲੱਗਣ ਸਾਰ ਪਿੰਡ ਵਾਸੀਆਂ ਨੇ ਔਰਤ ਅਤੇ ਬੱਚੀ ਨੂੰ ਬਚਾਉਣ ਲਈ ਨਹਿਰ ਵਿਚ ਛਾਲਾਂ ਮਾਰੀਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਦੋਵਾਂ ਮਾਂ-ਬੱਚੀ ਨੂੰ ਬਾਹਰ ਕੱਢਿਆ, ਜਿਨ੍ਹਾਂ ਨੂੰ ਮਲੋਟ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਦੋਵਾਂ ਦੀ ਮੌਤ ਹੋ ਗਈ।

ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਵੱਲੋਂ ਇਸ ਨੂੰ ਹਾਦਸਾ ਨਾ ਦੱਸ ਕੇ ਕਤਲ ਦੱਸਿਆ ਜਾ ਰਿਹਾ ਹੈ, ਜਿਸ ਤੋਂ ਪਰਿਵਾਰ ਨੇ ਇਸ ਲਈ ਆਪਣੇ ਜਵਾਈ ਨੂੰ ਜ਼ਿੰਮੇਵਾਰ ਦੱਸ ਕੇ ਕਾਰਵਾਈ ਦੀ ਮੰਗ ਕੀਤੀ। ਮਾਮਲੇ ਦੀ ਜਾਂਚ ਏ. ਐੱਸ. ਆਈ. ਪ੍ਰੀਤਮ ਸਿੰਘ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਮ੍ਰਿਤਕ ਔਰਤ ਦੇ ਪਿਤਾ ਬਰਿੰਦਰ ਕੁਮਾਰ ਵਾਸੀ ਸਿਰਸਾ ਦੇ ਬਿਆਨਾਂ ’ਤੇ ਸਾਹਿਲ ਖੇੜਾ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।

Read More : ਮਹਿਲਾ ਪੁਲਸ ਮੁਲਾਜ਼ਮ ਦੇ ਘਰ ’ਚ ਵੜ ਕੇ ਚਲਾਈਆਂ ਗੋਲੀਆਂ, 3 ਜ਼ਖਮੀ

Leave a Reply

Your email address will not be published. Required fields are marked *