ਅੰਮ੍ਰਿਤਸਰ ਪੁਲਸ

ਟਾਰਗੇਟ ਕਿਲਿੰਗ ਅਤੇ ਫਿਰੌਤੀ ਮੈਡਿਊਲ ਦਾ ਪਰਦਾਫਾਸ਼

ਮੁਕਾਬਲੇ ਤੋਂ ਬਾਅਦ ਜੱਗੂ ਭਗਵਾਨਪੁਰੀਆ ਦੇ ਸਾਥੀ ਗ੍ਰਿਫ਼ਤਾਰ, 9 ਐੱਮ. ਐੱਮ. ਅਤੇ 32 ਬੋਰ ਦੀ ਪਿਸਤੌਲ ਸਮੇਤ ਤੇਜ਼ਧਾਰ ਹਥਿਆਰ ਬਰਾਮਦ

ਅੰਮ੍ਰਿਤਸਰ, 8 ਜਨਵਰੀ : ਅੰਮ੍ਰਿਤਸਰ ਪੁਲਸ ਨੇ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜੇ ਇਕ ਸੰਗਠਿਤ ਅਪਰਾਧ ਮੈਡਿਊਲ ਦਾ ਪਰਦਾਫਾਸ਼ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਟਾਰਗੇਟ ਕਿਲਿੰਗ ਅਤੇ ਫਿਰੌਤੀ ਦੇ ਮਾਮਲਿਆਂ ਵਿਚ ਸ਼ਾਮਲ ਸਨ।

ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਲਵਿੰਦਰ ਸਿੰਘ ਬਿੱਲਾ ਨੇ ਵਿਕਰਮ ਸਿੰਘ ਮਾਮਨ, ਮਨਪ੍ਰੀਤ ਸਿੰਘ ਬੁਰਾ ਅਤੇ ਗੁਰਪ੍ਰੀਤ ਸਿੰਘ ਗੋਪੀ ਨਾਲ ਮਿਲ ਕੇ ਇਕ ਗੈਂਗ ਬਣਾਇਆ ਹੋਇਆ ਹੈ, ਜੋ ਵਿਦੇਸ਼ ਬੈਠੇ ਗੈਂਗਸਟਰ ਅੰਮ੍ਰਿਤ ਦਲਮ ਅਤੇ ਕੇਸ਼ਵ ਸ਼ਿਵਾਲਾ ਦੇ ਨਿਰਦੇਸ਼ਾਂ ’ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।

ਸੂਚਨਾ ਦੇ ਆਧਾਰ ’ਤੇ ਜਦੋਂ ਥਾਣਾ ਕੰਟੋਨਮੈਂਟ ਦੀ ਪੁਲਸ ਨੇ ਪਿੰਪਟੀ ਗੈਸਟ ਹਾਊਸ ਨੇੜੇ ਛਾਪੇਮਾਰੀ ਕੀਤੀ ਤਾਂ ਤਿੰਨ ਮੁਲਜ਼ਮਾਂ ਵਿਕਰਮ ਮਾਮਨ, ਮਨਪ੍ਰੀਤ ਬੂਰਾ ਅਤੇ ਗੁਰਪ੍ਰੀਤ ਗੋਪੀ ਨੂੰ ਹੁੰਡਈ ਵਰਨਾ ਗੱਡੀ, ਦੋ ਕਿਰਪਾਨਾਂ ਅਤੇ ਇਕ ਕੁਹਾੜੀ ਸਮੇਤ ਕਾਬੂ ਕਰ ਲਿਆ ਗਿਆ। ਹਾਲਾਂਕਿ, ਕੁਲਵਿੰਦਰ ਬਿੱਲਾ ਅਤੇ ਆਦਿਤਿਆ ਰਾਜ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ।

ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਫ਼ਰਾਰ ਮੁਲਜ਼ਮ ਮੀਰਾਂਕੋਟ ਇਲਾਕੇ ਵਿਚ ਮੋਟਰਸਾਈਕਲ ’ਤੇ ਹਨ। ਨਾਕੇਬੰਦੀ ਦੌਰਾਨ ਜਦੋਂ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਆਦਿਤਿਆ ਰਾਜ ਨੇ ਪੁਲਸ ’ਤੇ ਫਾਇਰਿੰਗ ਕਰ ਦਿੱਤੀ, ਜਿਸ ਵਿਚ ਇਕ ਗੋਲੀ ਸਰਕਾਰੀ ਗੱਡੀ ਦੇ ਬੰਪਰ ’ਤੇ ਲੱਗੀ। ਜਵਾਬੀ ਕਾਰਵਾਈ ਵਿਚ ਐੱਸ. ਆਈ. ਜਤਿੰਦਰ ਸਿੰਘ ਨੇ ਗੋਲੀ ਚਲਾਈ ਜੋ ਆਦਿਤਿਆ ਦੇ ਪੈਰ ਵਿਚ ਲੱਗੀ। ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜ਼ਖ਼ਮੀ ਆਦਿਤਿਆ ਨੂੰ ਹਸਪਤਾਲ ਦਾਖ਼ਲ ਕਰਵਾਇਆ।

ਜਾਂਚ ਵਿਚ ਸਾਹਮਣੇ ਆਇਆ ਕਿ ਆਦਿਤਿਆ ਰਾਜ ਨੇ ਇਲੈਕਟ੍ਰਾਨਿਕ ਇੰਜੀਨੀਅਰਿੰਗ ਕੀਤੀ ਹੋਈ ਹੈ ਪਰ ਉਹ ਬੇਰੋਜ਼ਗਾਰ ਸੀ। ਕੁਲਵਿੰਦਰ ਬਿੱਲਾ ਪੇਸ਼ੇ ਤੋਂ ਡਰਾਈਵਰ ਹੈ, ਜਦਕਿ ਬਾਕੀ ਤਿੰਨ ਮੁਲਜ਼ਮ 12ਵੀਂ ਪਾਸ ਹਨ ਅਤੇ ਬੇਰੋਜ਼ਗਾਰ ਹਨ। ਮੁਲਜ਼ਮਾਂ ਕੋਲੋਂ ਇਕ 9 ਐੱਮ. ਐੱਮ. ਅਤੇ ਇਕ 32 ਬੋਰ ਦੀ ਪਿਸਤੌਲ ਬਰਾਮਦ ਹੋਈ ਹੈ। ਪੁਲਸ ਮਾਮਲੇ ਦੀ ਹੋਰ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

Read More : ਹਿਮਾਚਲ ਪ੍ਰਦੇਸ਼ ਵਿਚ 200 ਸਾਲ ਪੁਰਾਣੇ ਮਹਿਲ ਨੂੰ ਲੱਗੀ ਅੱਗ

Leave a Reply

Your email address will not be published. Required fields are marked *