WPL-2026

ਮਹਿਲਾ ਪ੍ਰੀਮੀਅਰ ਲੀਗ-2026 ਦੀ 9 ਜਨਵਰੀ ਤੋਂ ਸ਼ੁਰੂਆਤ

28 ਰੋਜ਼ਾ ਟੂਰਨਾਮੈਂਟ ‘ਚ 5 ਟੀਮਾਂ ਵਿਚਾਲੇ ਹੋਣਗੇ 22 ਮੈਚ

ਨਵੀਂ ਦਿੱਲੀ, 7 ਜਨਵਰੀ : ਮਹਿਲਾ ਪ੍ਰੀਮੀਅਰ ਲੀਗ-2026 (WPL) ਦਾ ਚੌਥਾ ਸੀਜ਼ਨ 9 ਜਨਵਰੀ ਤੋਂ ਸ਼ੁਰੂ ਹੋਣ ਵਾਲਾ ਹੈ। ਪਹਿਲਾ ਮੈਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੁਰੂ ਵਿਚਾਲੇ ਹੋਵੇਗਾ। ਇਹ ਮੈਚ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ।

ਇਸ 28 ਰੋਜ਼ਾ ਟੂਰਨਾਮੈਂਟ ‘ਚ ਪੰਜ ਟੀਮਾਂ ਵਿਚਾਲੇ 22 ਮੈਚ ਹੋਣਗੇ। ਐਲੀਮੀਨੇਟਰ 3 ਫਰਵਰੀ ਨੂੰ ਵਡੋਦਰਾ ‘ਚ ਅਤੇ ਫਾਈਨਲ 5 ਫਰਵਰੀ ਨੂੰ ਹੋਵੇਗਾ। ਮੈਚ ਦੋ ਥਾਵਾਂ ‘ਤੇ ਖੇਡੇ ਜਾਣਗੇ। ਨਵੇਂ ਸੀਜ਼ਨ ਤੋਂ ਪਹਿਲਾਂ ਪੰਜ ਟੀਮਾਂ ‘ਚੋਂ ਦੋ ਨੇ ਆਪਣੇ ਕਪਤਾਨ ਬਦਲ ਦਿੱਤੇ।

ਮਹਿਲਾ ਪ੍ਰੀਮੀਅਰ ਲੀਗ ਆਮ ਵਾਂਗ ਲੀਗ ਫਾਰਮੈਟ ‘ਚ ਖੇਡਿਆ ਜਾਵੇਗਾ। ਸਾਰੀਆਂ ਪੰਜ ਟੀਮਾਂ ਇੱਕ ਦੂਜੇ ਵਿਰੁੱਧ ਦੋ-ਦੋ ਮੈਚ ਖੇਡਣਗੀਆਂ। ਹਰੇਕ ਟੀਮ ਟੂਰਨਾਮੈਂਟ ‘ਚ 8 ਮੈਚ ਖੇਡੇਗੀ। ਲੀਗ ਪੜਾਅ ਤੋਂ ਬਾਅਦ ਅੰਕ ਸੂਚੀ ‘ਚ ਸਿਖਰ ‘ਤੇ ਰਹਿਣ ਵਾਲੀ ਟੀਮ ਸਿੱਧੇ ਫਾਈਨਲ ‘ਚ ਜਾਵੇਗੀ। ਦੂਜੀ ਅਤੇ ਤੀਜੀ ਟੀਮਾਂ ਇੱਕ ਐਲੀਮੀਨੇਟਰ ‘ਚ ਖੇਡਣਗੀਆਂ, ਜਿਸਦੀ ਜੇਤੂ ਟੀਮ ਵੀ ਫਾਈਨਲ ਲਈ ਕੁਆਲੀਫਾਈ ਕਰੇਗੀ। ਚੌਥੀ ਅਤੇ ਪੰਜਵੀਂ ਟੀਮਾਂ ਬਾਹਰ ਹੋ ਜਾਣਗੀਆਂ।

ਇਸ ਵਾਰ ਟੂਰਨਾਮੈਂਟ ਚਾਰ ਦੀ ਬਜਾਏ ਦੋ ਥਾਵਾਂ ‘ਤੇ ਖੇਡਿਆ ਜਾਵੇਗਾ। ਮੁੰਬਈ ਦਾ DY ਪਾਟਿਲ ਸਟੇਡੀਅਮ ਪਹਿਲੇ 11 ਮੈਚਾਂ ਦੀ ਮੇਜ਼ਬਾਨੀ ਕਰੇਗਾ ਅਤੇ ਵਡੋਦਰਾ ਦਾ ਕੋਟੰਬੀ ਸਟੇਡੀਅਮ ਆਖਰੀ 11 ਮੈਚਾਂ ਦੀ ਮੇਜ਼ਬਾਨੀ ਕਰੇਗਾ। ਦੋਵੇਂ ਪਲੇਆਫ ਮੈਚ ਵਡੋਦਰਾ ‘ਚ ਹੋਣਗੇ।

Read More : ਨਵੇਂ ਰਿਕਾਰਡ ਉਤੇ ਪਹੁੰਚੀ ਚਾਂਦੀ ਦੀ ਕੀਮਤ

Leave a Reply

Your email address will not be published. Required fields are marked *