ਪਠਾਨਕੋਟ

ਪ੍ਰੇਮਿਕਾ ਨੂੰ ਮਿਲਣ ਗਏ ਲੜਕੇ ਨੂੰ ਕੁੱਟ-ਕੁੱਟ ਮਾਰਿਆ

ਪਠਾਨਕੋਟ, 5 ਜਨਵਰੀ : ਜ਼ਿਲਾ ਪਠਾਨਕੋਟ ਦੇ ਪਿੰਡ ਕੋਟਲੀ ਵਿਚ ਪ੍ਰੇਮਿਕਾ ਨੂੰ ਮਿਲਣ ਗਏ ਲੜਕੀ ਪਰਿਵਾਰ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਪਿੰਡ ਚੇਲਾ ਆਮ ਦਾ ਇਕ ਨੌਜਵਾਨ ਪਿੰਡ ਕੋਟਲੀ ਦੀ ਕੁੜੀ ਨਾਲ ਪਿਛਲੇ 7 ਸਾਲ ਤੋਂ ਰਿਸ਼ਤੇ ’ਚ ਸੀ। ਜਦੋਂ ਇਸ ਸਬੰਧੀ ਲੜਕੀ ਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੌਜਵਾਨ ਨੂੰ ਘਰ ਬੁਲਾਇਆ ਅਤੇ ਉਸਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ, ਜਿਸਦੀ ਇਲਾਜ ਦੌਰਾਨ ਪਠਾਨਕੋਟ ਦੇ ਨਿੱਜੀ ਹਸਪਤਾਲ ਵਿਖੇ ਮੌਤ ਹੋ ਗਈ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੁੱਤ ਸੀ, ਜੋ ਕਿ ਪਿਛਲੇ 7 ਸਾਲ ਤੋਂ ਪਿੰਡ ਕੋਟਲੀ ਦੀ ਕੁੜੀ ਦੇ ਨਾਲ ਰਿਲੇਸ਼ਨ ਵਿਚ ਸੀ ਅਤੇ ਉਸ ਦੇ ਪਰਿਵਾਰ ਦੀ ਹਰ ਜ਼ਰੂਰਤ ਨੂੰ ਪੂਰੀ ਕਰਦਾ ਸੀ।

ਉਨ੍ਹਾਂ ਦੋਸ਼ ਲਗਾਇਆ ਕਿ ਬੀਤੇ ਕੱਲ੍ਹ ਲੜਕੀ ਦੇ ਪਰਿਵਾਰ ਨੇ ਉਸਨੂੰ ਆਪਣੇ ਘਰ ਬੁਲਾਇਆ। ਜਦ ਉਨ੍ਹਾਂ ਦਾ ਮੁੰਡਾ ਲੜਕੀ ਦੇ ਘਰ ਗਿਆ ਤਾਂ ਪਰਿਵਾਰ ਨੇ ਉਸਨੂੰ ਘਰ ਵਿਖੇ ਕੈਦ ਕਰ ਲਿਆ, ਜਿਸ ਦੀ ਜਾਣਕਾਰੀ ਖੁਦ ਨੌਜਵਾਨ ਨੇ ਫੋਨ ਕਰ ਕੇ ਆਪਣੇ ਪਿਤਾ ਨੂੰ ਦਿੱਤੀ, ਜਦੋਂ ਉਹ ਲੜਕੀ ਦੇ ਘਰ ਪਹੁੰਚੇ ਤਾਂ ਉਸ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਪਠਾਨਕੋਟ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ।

ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।

Read More : ਸੜਕ ਹਾਦਸੇ ਵਿਚ ਅਧਿਆਪਕਾ ਸਣੇ 2 ਦੀ ਮੌਤ

Leave a Reply

Your email address will not be published. Required fields are marked *