ਲਹਿਰਾਗਾਗਾ, 3 ਜਨਵਰੀ : ਜ਼ਿਲਾ ਸੰਗਰੂਰ ਦੇ ਲਹਿਰਾਗਾਗਾ ਸ਼ਹਿਰ ਦੇ ਵਾਰਡ ਨੰਬਰ-12 ਅੰਦਰ 3 ਨਕਾਬਪੋਸ਼ ਲੁਟੇਰਿਆਂ ਵੱਲੋਂ ਇਕ ਘਰ ’ਚ ਦਾਖਲ ਹੋ ਕੇ ਇਕ ਬਜ਼ੁਰਗ ਔਰਤ ਦੇ ਹੱਥ-ਪੈਰ ਬੰਨ੍ਹਣ ਤੋਂ ਬਾਅਦ ਉਸ ਦੇ ਪੁੱਤ ਦਾ ਕਤਲ ਕਰਦਿਆਂ ਲੁੱਟ-ਖੋਹ ਕੀਤੀ ਹੈ।
ਜਾਣਕਾਰੀ ਅਨੁਸਾਰ ਕ੍ਰਿਸ਼ਨ ਕੁਮਾਰ ਆਪਣੀ ਮਾਤਾ ਦੇ ਨਾਲ ਵਾਰਡ ਨੰਬਰ-12 ’ਚ ਰਹਿੰਦਾ ਸੀ। ਬੀਤੀ ਰਾਤ 3 ਨਕਾਬਪੋਸ਼ ਲੁਟੇਰੇ ਉਸ ਦੇ ਘਰ ’ਚ ਦਾਖਲ ਹੋਏ ਅਤੇ ਉਸ ਦੀ ਮਾਤਾ ਦੇ ਹੱਥ-ਪੈਰ ਬੰਨ੍ਹਣ ਤੋਂ ਬਾਅਦ ਕ੍ਰਿਸ਼ਨ ਕੁਮਾਰ ਨੀਟਾ ਦਾ ਕਤਲ ਕਰ ਕੇ ਲੁੱਟ ਨੂੰ ਅੰਜਾਮ ਦਿੰਦੇ ਹੋਏ ਫਰਾਰ ਹੋ ਗਏ।
ਨਕਾਬਪੋਸ਼ਾਂ ਦੇ ਮੁਹੱਲੇ ’ਚ ਆਉਣ ਅਤੇ ਘਰ ’ਚ ਦਾਖਲ ਹੋਣ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਰੌਲਾ ਪੈਣ ਕਾਰਨ ਮੁਹੱਲੇ ਵਾਲਿਆਂ ਦੇ ਇਕੱਠੇ ਹੋਣ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ।
ਇਸ ਮਾਮਲੇ ਬਾਰੇ ਡੀ. ਐੱਸ. ਪੀ. ਰਣਵੀਰ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਚੱਲਦੇ ਸਾਰ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।
ਪੁਲਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਕੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਕੇ ਸ਼ਲਾਖਾਂ ਪਿੱਛੇ ਭੇਜਿਆ ਜਾਵੇਗਾ।
Read More : ਬੁੱਧ ਦੀਆਂ ਪਵਿੱਤਰ ਸਮੱਗਰੀਆਂ ਭਾਰਤ ਦੀ ਵਿਰਾਸਤ ਦਾ ਹਿੱਸਾ : ਨਰਿੰਦਰ ਮੋਦੀ
