Germany

ਜਰਮਨੀ ਵਿਚ ਬ੍ਰੇਨ ਹੈਮਰੇਜ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਕਲਾਨੌਰ, 1 ਜਨਵਰੀ : ਜ਼ਿਲਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਅਧੀਨ ਪੈਂਦੇ ਪਿੰਡ ਖੁਸ਼ੀਪੁਰ ਦੇ ਨੌਜਵਾਨ ਦੀ ਜਰਮਨੀ ‘ਚ ਮੌਤ ਹੋ ਗਈ, ਜਿਸਦੀ ਪਛਾਣ 42 ਸਾਲਾ ਗੁਰਬਖਸ਼ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਗੁਰਬਖਸ਼ ਸਿੰਘ 14 ਮਹੀਨੇ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਜਰਮਨੀ ਦੇ ਕੈਮੀਨੇਟ ਸ਼ਹਿਰ ਗਿਆ ਸੀ, ਜਿਥੇ ਉਸਦੀ ਬ੍ਰੇਨ ਹੈਮਰੇਜ ਕਾਰਨ ਮੌਤ ਹੋਈ ਹੈ। ਮ੍ਰਿਤਕ ਆਪਣੇ ਪਿੱਛੇ ਤਿੰਨ ਧੀਆਂ ਤਨਸਰੀਰਤ (15), ਨਵੀਂਰਾਜ (13) ਤੇ ਨਰਾਇਣ ਪ੍ਰੀਤ (11) ਨੂੰ ਛੱਡ ਗਿਆ। ਵੀਰਵਾਰ ਨੂੰ ਉਸ ਦੀ ਮ੍ਰਿਤਕ ਦੇਹ ਪਿੰਡ ਪੁੱਜ ਜਾਵੇਗੀ, ਜਿਸ ਤੋਂ ਬਾਅਦ ਉਸ ਦਾ ਸਸਕਾਰ ਕੀਤਾ ਜਾਵੇਗਾ।

Read More : ਗੋਲਗੱਪੇ ਵੇਚਣ ਨੌਜਵਾਨ ਦੀ ਚਾਕੂ ਮਾਰ ਕੇ ਕਤਲ

Leave a Reply

Your email address will not be published. Required fields are marked *