ਨਵੀਂ ਦਿੱਲੀ, 30 ਦਸੰਬਰ : ਰੇਲ ਮੰਤਰਾਲਾ 14 ਜਨਵਰੀ ਤੋਂ 14 ਜੁਲਾਈ 2026 ਤੱਕ ਰੇਲਵਨ ਐਪ ਰਾਹੀਂ ਅਣਰਾਖਵੀਆਂ ਟਿਕਟਾਂ ਦੀ ਖਰੀਦ ਅਤੇ ਕਿਸੇ ਵੀ ਡਿਜ਼ੀਟਲ ਪਲੇਟਫਾਰਮ ਤੋਂ ਭੁਗਤਾਨ ’ਤੇ 3 ਫੀਸਦੀ ਦੀ ਛੋਟ ਦੇਵੇਗਾ। ਇਸ ਸਬੰਧੀ ਰੇਲ ਮੰਤਰਾਲੇ ਵੱਲੋਂ ਰੇਲਵੇ ਸੂਚਨਾ ਪ੍ਰਣਾਲੀ ਕੇਂਦਰ (ਸੀ. ਆਰ. ਆਈ. ਐੱਸ.) ਨੂੰ ਸਾਫਟਵੇਅਰ ਪ੍ਰਣਾਲੀ ’ਚ ਜ਼ਰੂਰੀ ਬਦਲਾਅ ਕਰਨ ਲਈ ਪੱਤਰ ਭੇਜਿਆ ਗਿਆ ਹੈ।
ਪੱਤਰ ’ਚ ਕਿਹਾ ਰਿਆ ਕਿ ‘ਡਿਜੀਟਲ ਬੁਕਿੰਗ ਨੂੰ ਬੜ੍ਹਾਵਾ ਦੇਣ ਦੇ ਉਦੇਸ਼ ਨਾਲ ਰੇਲਵਨ ਐਪ ’ਤੇ ਸਾਰੇ ਡਿਜੀਟਲ ਭੁਗਤਾਨ ਪਲੇਟਫਾਰਮ ਰਾਹੀਂ ਅਣਰਾਖਵੀਆਂ ਟਿਕਟਾਂ ਦੀ ਬੁਕਿੰਗ ’ਤੇ 3 ਫੀਸਦੀ ਦੀ ਛੋਟ ਦੇਣ ਦਾ ਫੈਸਲਾ ਲਿਆ ਗਿਆ ਹੈ।’’
ਇਸ ’ਚ ਕਿਹਾ ਗਿਆ ਕਿ ਉਕਤ ਛੋਟ ਦਾ ਪ੍ਰਸਤਾਵ 14.01.2026 ਤੋ 14.07.2026 ਦੀ ਮਿਆਦ ਦੌਰਾਨ ਲਾਗੂ ਰਹੇਗਾ। ਸੀ. ਆਰ. ਆਈ. ਐੱਸ. ਇਸ ਪ੍ਰਸਤਾਵ ’ਤੇ ਅੱਗੇ ਦੀ ਪੜਤਾਲ ਲਈ ਮਈ ’ਚ ਫੀਡਬੈਕ ਪੇਸ਼ ਕਰੇਗਾ।
Read More : 5 ਜਨਵਰੀ ਤੱਕ ਵਿਸਥਾਰਤ ਕੀਤੀ ਨਵੀਂ ਦਿੱਲੀ-ਕੱਟੜਾ ਸਪੈਸ਼ਲ ਰੇਲਗੱਡੀ
