trains

5 ਜਨਵਰੀ ਤੱਕ ਵਿਸਥਾਰਤ ਕੀਤੀ ਨਵੀਂ ਦਿੱਲੀ-ਕੱਟੜਾ ਸਪੈਸ਼ਲ ਰੇਲਗੱਡੀ

ਰੇਲਵੇ ਵਿਭਾਗ ਨੇ ਸ਼ਰਧਾਲੂਆਂ ਦੀ ਸਹੂਲਤ ਨੂੰ ਦੇਖਦੇ ਹੋਏ ਲਿਆ ਫੈਸਲਾ

ਫਿਰੋਜ਼ਪੁਰ, 30 ਦਸੰਬਰ : ਨਵੇਂ ਸਾਲ ਮੌਕੇ ਮਾਤਾ ਵੈਸ਼ਨੋ ਦੇਵੀ ਮੰਦਰ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਨੇ ਨਵੀਂ ਦਿੱਲੀ ਤੋਂ ਕੱਟੜਾ ਵਿਚਾਲੇ ਚਲਾਈ ਜਾ ਰਹੀ ਸਪੈਸ਼ਲ ਰੇਲਗੱਡੀ ਨੰਬਰ 04081-04082 ਨੂੰ 5 ਜਨਵਰੀ ਤੱਕ ਵਿਸਥਾਰ ਦੇਣ ਦਾ ਫੈਸਲਾ ਲਿਆ ਹੈ।

ਰੇਲਵੇ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਪਹਿਲਾਂ ਇਹ ਰੇਲਗੱਡੀ 31 ਦਸੰਬਰ ਤੋਂ 1 ਜਨਵਰੀ ਤੱਕ ਚਲਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਨਵੇਂ ਸਾਲ ’ਤੇ ਮਾਤਾ ਵੈਸ਼ਨੋ ਦੇਵੀ ਕੱਟੜਾ ਜਾਣ ਵਾਲੇੇ ਸ਼ਰਧਾਲੂਆਂ ਦੀ ਸਹੂਲਤ ਨੂੰ ਦੇਖਦੇ ਹੋਏ ਇਸ ਨੂੰ 4 ਦਿਨ ਹੋਰ ਅੱਗੇ ਵਿਸਤਾਰਤ ਕਰ ਦਿੱਤਾ ਗਿਆ ਹੈ। ਹੁਣ ਨਵੀਂ ਦਿੱਲੀ ਤੋਂ ਕਟੜਾ ਦੇ ਲਈ 4 ਜਨਵਰੀ ਤੱਕ ਅਤੇ ਵਾਪਸੀ ਦੇ ਲਈ ਕਟੜਾ ਤੋਂ ਨਵੀਂ ਦਿੱਲੀ ਤੱਕ ਉਕਤ ਰੇਲਗੱਡੀ 5 ਜਨਵਰੀ ਤੱਕ ਜਾਰੀ ਰਹੇਗੀ ।

Read More : ਮਿਡ-ਡੇਅ ਮੀਲ ਸਬੰਧੀ ਨਵੀਆਂ ਹਦਾਇਤਾਂ ਜਾਰੀ

Leave a Reply

Your email address will not be published. Required fields are marked *