Indonesia

ਬਿਰਧ ਆਸ਼ਰਮ ’ਚ ਅੱਗ ਲੱਗਣ ਕਾਰਨ 16 ਬਜ਼ੁਰਗਾਂ ਦੀ ਮੌਤ

ਇੰਡੋਨੇਸ਼ੀਆ, 29 ਦਸੰਬਰ : ਇੰਡੋਨੇਸ਼ੀਆ ਦੇ ਇਕ ਬਿਰਧ ਆਸ਼ਰਮ ਵਿਚ ਐਤਵਾਰ ਨੂੰ ਅੱਗ ਲੱਗਣ ਕਾਰਨ 16 ਬਜ਼ੁਰਗਾਂ ਦੀ ਮੌਤ ਹੋਣ ਦੀ ਖਬਰ ਹੈ। ਇਹ ਜਾਣਕਾਰੀ ਸੋਮਵਾਰ ਨੂੰ ਪੁਲਸ ਨੇ ਦਿੱਤੀ। ਪੁਲਸ ਨੇ ਦੱਸਿਆ ਕਿ ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਸੂਬੇ ਦੇ ਮਨਾਡੋ ਵਿਚ ਇਕ ਮੰਜ਼ਿਲਾ ਇਮਾਰਤ ਨੂੰ ਉਦੋਂ ਅੱਗ ਲੱਗ ਗਈ, ਜਦੋਂ ਉੱਥੇ ਰਹਿਣ ਵਾਲੇ ਲੋਕ ਸੌਂ ਰਹੇ ਸਨ।

ਉੱਤਰੀ ਸੁਲਾਵੇਸੀ ਪੁਲਸ ਦੇ ਬੁਲਾਰੇ ਅਾਲਮਸਯਾਹ ਹਸੀਬੂਆਨ ਨੇ ਕਿਹਾ ਕਿ ਜਾਂਚ ਟੀਮ ਨੇ ਪੁਸ਼ਟੀ ਕੀਤੀ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਇਸ ਸਮੇਂ 16 ਹੈ। ਉਨ੍ਹਾਂ ਵਿਚੋਂ 15 ਜ਼ਿੰਦਾ ਸੜ ਗਏ ਸਨ ਅਤੇ ਇਕ ਪੀੜਤ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਇਸ ਘਟਨਾ ਵਿਚ 15 ਲੋਕ ਬਚ ਗਏ ਹਨ ਅਤੇ ਉਨ੍ਹਾਂ ਦਾ ਮਨਾਡੋ ਦੇ 2 ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।

ਅਧਿਕਾਰੀਆਂ ਅਨੁਸਾਰ ਲਾਸ਼ਾਂ ਨੂੰ ਪਛਾਣ ਲਈ ਹਸਪਤਾਲਾਂ ਵਿਚ ਲਿਜਾਇਆ ਗਿਆ ਹੈ, ਜਿੱਥੇ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਲਈ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਨਿਵਾਸੀਆਂ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕਰਨ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੇ 6 ਵਾਹਨਾਂ ਨੂੰ ਅੱਗ ਬੁਝਾਉਣ ’ਚ 2 ਘੰਟਿਆਂ ਤੋਂ ਵੱਧ ਸਮਾਂ ਲੱਗਿਆ।

ਸ਼ੁਰੂਆਤੀ ਪੁਲਸ ਰਿਪੋਰਟਾਂ ਵਿਚ ਘਟਨਾ ਦਾ ਕਾਰਨ ਬਿਜਲੀ ਦਾ ਨੁਕਸ ਦੱਸਿਆ ਜਾ ਰਿਹਾ ਹੈ ਪਰ ਅਧਿਕਾਰੀਆਂ ਨੇ ਬਾਅਦ ਵਿਚ ਕਿਹਾ ਕਿ ਜਾਂਚ ਅਜੇ ਜਾਰੀ ਹੈ।

Read More : ਪਤੀ ਹੀ ਨਿਕਲਿਆ ਪਤਨੀ ਦਾ ਕਾਤਲ, ਗ੍ਰਿਫਤਾਰ

Leave a Reply

Your email address will not be published. Required fields are marked *