ਪੁਲਸ ਨੇ ਨਾਕੇਬੰਦੀ ਦੌਰਾਨ 54 ਕਿਲੋ ਡੋਡੇ, ਅਫ਼ੀਮ ਅਤੇ ਨਕਦੀ ਕੀਤੀ ਬਰਾਮਦ
ਅਪ੍ਰੀਲੀਆ, 25 ਦਸੰਬਰ : ਇਟਲੀ ’ਚ ਬੀਤੇ ਦਿਨ ਸਵੇਰੇ ਤੜਕਸਾਰ 4 ਵਜੇ ਪੁਲਸ ਪਾਰਟੀ ਨੇ ਇਕ ਭਾਰਤੀ ਮੂਲ ਦੇ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ, ਜੋ ਕਿ ਇਕ ਵੈਨ (ਫਰਗੋਨਾਂ) ’ਤੇ ਸਵਾਰ ਹੋ ਕੇ ਮਿਲਾਨ ਤੋਂ ਲਾਤੀਨਾ ਆ ਰਿਹਾ ਸੀ, ਨੂੰ ਅਪ੍ਰੀਲੀਆ ਵਿਖੇ ਰੋਕ ਕੇ ਤਲਾਸ਼ੀ ਲਈ ਉਸਦੀ ਗੱਡੀ ’ਚੋਂ ਨੀਲੇ ਰੰਗ ਦੇ ਵੱਡੇ ਵੱਖ-ਵੱਖ ਲਿਫ਼ਾਫ਼ਿਆਂ ’ਚੋਂ 54 ਕਿੱਲੋ ਡੋਡੇ, ਅਫੀਮ ਅਤੇ ਯੂਰੋ ਬਰਾਮਦ ਕੀਤੇ।
ਅਪ੍ਰੀਲੀਆ ਸ਼ਹਿਰ ਦੇ ਥਾਣਾ ਮੁਖੀ ਤੇ ਜ਼ਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਭਾਰਤੀ ਮੂਲ ਦੇ 32 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਸ਼ੱਕ ਦੇ ਅਾਧਾਰ ’ਤੇ ਰੋਕਿਆ ਅਤੇ ਜਦੋਂ ਗੱਡੀ ਦੀ ਤਲਾਸ਼ੀ ਦੇਣ ਲਈ ਕਿਹਾ ਤਾਂ ਉਸਨੇ ਕਿਹਾ ਕਿ ਭਾਰਤੀ ਖਾਣ ਪੀਣ ਵਾਲਾ ਘਰੇਲੂ ਸਾਮਾਨ ਹੈ ਪਰ ਜਦੋਂ ਪੁਲਿਸ ਨੇ ਤਲਾਸ਼ੀ ਲਈ ਨਸ਼ੀਲਾ ਪਦਾਰਥ ਤੇ 11.500 ਯੂਰੋ ਦੀ ਨਕਦੀ ਬਰਾਮਦ ਕੀਤੀ, ਜਿਸਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਗ੍ਰਿਫਤਾਰ ਨੌਜਵਾਨ ਨੂੰ ਜ਼ਿਲਾ ਅਦਾਲਤ ’ਚ ਪੇਸ਼ ਕੀਤਾ ਅਤੇ ਅਦਾਲਤ ਨੇ ਪੁਲਿਸ ਦੀ ਕਾਰਵਾਈ ਦੇ ਆਧਾਰ ’ਤੇ ਜੇਲ ’ਚ ਭੇਜ ਦਿੱਤਾ ਗਿਆ।
Read More : ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੁੱਖ ਮੰਤਰੀ ਸੈਣੀ ਅਤੇ ਅਸ਼ਵਨੀ ਸ਼ਰਮਾ ਹੋਏ ਨਤਮਸਤਕ
