ਅੰਮ੍ਰਿਤਸਰ, 25 ਦਸੰਬਰ : ਅੰਮ੍ਰਿਤਸਰ ਵਿਖੇ ਮਤਰੇਏ ਪਿਓ ਵੱਲੋਂ ਆਪਣੀ ਨਾਬਾਲਿਗ ਧੀ ਦੀ ਹੱਤਿਆ ਕਰਨ ਦੀ ਖਬਰ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਮ੍ਰਿਤਕਾ ਦੀ ਪਛਾਣ ਪ੍ਰੀਤੀ ਦੇ ਰੂਪ ਵਿਚ ਹੋਈ ਹੈ, ਜਿਸ ਦਾ ਮਤਰੇਇਅਾ ਪਿਓ ਸੋਨੂੰ ਉਸ ’ਤੇ ਬੁਰੀ ਨਜ਼ਰ ਰੱਖਦਾ ਸੀ, ਜਿਸ ਕਰ ਕੇ ਘਰ ਵਿਚ ਅਕਸਰ ਝਗੜਾ ਰਹਿੰਦਾ ਸੀ। ਪੁਲਸ ਅਨੁਸਾਰ ਘਟਨਾ ਸਮੇਂ ਲੜਕੀ ਦੀ ਮਾਂ ਅਨੀਤਾ ਆਪਣੇ ਹੋਰ ਬੱਚਿਆਂ ਨਾਲ ਕੰਮ ’ਤੇ ਗਈ ਹੋਈ ਸੀ, ਜਦੋਂ ਉਹ ਵਾਪਸ ਆਈ ਤਾਂ ਉਸ ਨੇ ਵੇਖਿਆ ਕਿ ਉਸ ਦੀ ਧੀ ਪ੍ਰੀਤੀ ਦੀ ਲਾਸ਼ ਘਰ ਵਿਚ ਪਈ ਸੀ, ਜਿਸ ’ਤੇ ਤੁਰੰਤ ਪੁਲਸ ਨੂੰ ਸੁਚਨਾ ਦਿੱਤੀ।
ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਨੇ ਡਾਂਗ ਨਾਲ ਨਾਬਾਲਗ ਬੱਚੀ ਦੇ ਸਿਰ ’ਤੇ ਵਾਰ ਕੀਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਨੀਤਾ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ, ਜੋ ਇਕ ਧਾਗਾ ਫੈਕਟਰੀ ਵਿਚ ਕੰਮ ਕਰਦੀ ਹੈ, ਜਿੱਥੇ ਉਸ ਦਾ ਪਤੀ ਸੋਨੂੰ ਵੀ ਮਜ਼ਦੂਰੀ ਕਰਦਾ ਹੈ।
ਏ. ਡੀ. ਸੀ. ਪੀ. ਵਿਸ਼ਾਲਜੀਤ ਸਿੰਘ ਦਾ ਕਹਿਣਾ ਹੈ ਕਿ ਸੋਨੂ ਅਤੇ ਅਨੀਤਾ ਦਾ ਇਹ ਦੂਜਾ ਵਿਆਹ ਸੀ, ਜਿਨ੍ਹਾਂ ਦੇ ਤਿੰਨ ਬੱਚੇ ਹਨ ਅਤੇ ਮਰਨ ਵਾਲੀ ਪ੍ਰੀਤੀ 16 ਸਾਲ ਦੀ ਸੀ। ਫਿਲਹਾਲ ਪੁਲਸ ਨੇ ਮੁਲਜ਼ਮ ਸੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਅਦਾਲਤ ਦੇ ਹੁਕਮਾਂ ’ਤੇ ਜਾਂਚ ਲਈ ਪੁਲਸ ਰਿਮਾਂਡ ’ਤੇ ਲੈ ਲਿਆ ਹੈ।
Read More : ਚੰਡੀਗੜ੍ਹ ਤੋਂ ਲਾਪਤਾ ਹੋਏ ਬੱਚੇ ਲਖਨਊ ਤੋਂ ਮਿਲੇ
