ਚੰਡੀਗੜ੍ਹ, 25 ਦਸੰਬਰ : ਚੰਡੀਗੜ੍ਹ ਤੋਂ ਲਾਪਤਾ ਹੋਏ 2 ਬੱਚੇ ਉੱਤਰ ਪ੍ਰਦੇਸ਼ ਦੇ ਲਖਨਊ ਰੇਲਵੇ ਸਟੇਸ਼ਨ ਤੋਂ ਮਿਲੇ ਹਨ। ਦੋਵੇਂ ਬੱਚੇ ਇਸ ਸਮੇਂ ਜੀਆਰਪੀ ਦੀ ਹਿਰਾਸਤ ਵਿੱਚ ਹਨ, ਜਿਸ ਨੇ ਫਿਰ ਚੰਡੀਗੜ੍ਹ ਪੁਲਿਸ ਨੂੰ ਸੂਚਿਤ ਕੀਤਾ।
ਚੰਡੀਗੜ੍ਹ ਪੁਲਿਸ ਹੁਣ ਉਨ੍ਹਾਂ ਬੱਚਿਆਂ ਨੂੰ ਵਾਪਸ ਲਿਆਉਣ ਲਈ ਮਾਪਿਆਂ ਨੂੰ ਲੈਣ ਵਾਸਤੇ ਯੂ.ਪੀ. ਰਵਾਨਾ ਹੋ ਗਈ ਹੈ। ਦੱਸ ਦੇਈਏ ਕਿ ਬੱਚੇ ਆਪਣੇ ਘਰ ਦੇ ਬਾਹਰ ਖੇਡਦੇ ਸਮੇਂ ਲਾਪਤਾ ਹੋ ਗਏ ਸਨ।
ਪੁਲਿਸ ਅਨੁਸਾਰ ਦੋਵੇਂ ਲਾਪਤਾ ਬੱਚਿਆਂ ਦੇ ਪਰਿਵਾਰ ਰਾਏਪੁਰ ਖੁਰਦ ਵਿੱਚ ਰਹਿੰਦੇ ਹਨ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਚੰਡੀਗੜ੍ਹ ਵਿੱਚ ਮਜ਼ਦੂਰੀ ਦਾ ਕੰਮ ਕਰ ਰਹੇ ਸਨ। ਇੱਕ ਬੱਚਾ ਆਯੁਸ਼ 12 ਸਾਲ ਦਾ ਹੈ, ਜੋ ਤੀਜੀ ਜਮਾਤ ਵਿੱਚ ਪੜ੍ਹਦਾ ਹੈ ਅਤੇ ਦੂਜਾ ਇਸ਼ਾਂਤ 8 ਸਾਲ ਦਾ ਹੈ, ਉਹ ਸਕੂਲ ਨਹੀਂ ਜਾਂਦਾ।
ਇਸ ਮਾਮਲੇ ਵਿੱਚ ਇੱਕ ਸੀਸੀਟੀਵੀ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦੋਵੇਂ ਬੱਚੇ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਫੋਟੋ ਵਿਚ ਬੱਚੇ ਇੱਕ ਦੂਜੇ ਦੇ ਮੋਢੇ ‘ਤੇ ਹੱਥ ਰੱਖ ਕੇ ਜਾਂਦੇ ਦਿਖਾਈ ਦੇ ਰਹੇ ਹੈ। ਇਹ ਸੀਸੀਟੀਵੀ ਫੁਟੇਜ ਉਸੇ ਮੁਹੱਲੇ ਦੀ ਹੈ, ਜਿੱਥੇ ਬੱਚੇ ਆਪਣੇ ਪਰਿਵਾਰਾਂ ਨਾਲ ਰਹਿੰਦੇ ਹਨ।
Read More : ਅਮਿਤ ਸ਼ਾਹ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਨਮਨ
