ਭੁਵਨੇਸ਼ਵਰ, 24 ਦਸੰਬਰ : ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦੀ ਸੀਨੀਅਰ ਅਧਿਕਾਰੀ ਅਨੂ ਗਰਗ ਓਡਿਸ਼ਾ ਦੀ ਅਗਲੀ ਮੁੱਖ ਸਕੱਤਰ ਹੋਵੇਗੀ ਅਤੇ ਸੂਬੇ ਦੇ ਇਤਿਹਾਸ ਵਿਚ ਇਸ ਅਹੁਦੇ ’ਤੇ ਬੈਠਣ ਵਾਲੀ ਪਹਿਲੀ ਮਹਿਲਾ ਹੋਵੇਗੀ। ਬੁੱਧਵਾਰ ਨੂੰ ਜਾਰੀ ਨੋਟੀਫਿਕੇਸ਼ਨ ਵਿਚ ਇਹ ਜਾਣਕਾਰੀ ਦਿੱਤੀ ਗਈ।
ਆਮ ਪ੍ਰਸ਼ਾਸਨ ਅਤੇ ਲੋਕ ਸ਼ਿਕਾਇਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, 1991 ਬੈਚ ਦੀ ਅਧਿਕਾਰੀ ਗਰਗ, ਮਨੋਜ ਆਹੂਜਾ ਦੀ ਥਾਂ ਲਵੇਗੀ, ਜੋ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਉਹ ਇਸ ਵੇਲੇ ਸੂਬੇ ਦੀ ਵਿਕਾਸ ਕਮਿਸ਼ਨਰ ਹੈ। ਫਰਵਰੀ 2023 ਵਿਚ ਉਨ੍ਹਾਂ ਨੇ ਵਿਕਾਸ ਕਮਿਸ਼ਨਰ ਦੇ ਅਹੁਦੇ ’ਤੇ ਨਿਯੁਕਤ ਹੋਣ ਵਾਲੀ ਪਹਿਲੀ ਔਰਤ ਬਣ ਕੇ ਇਤਿਹਾਸ ਰਚਿਆ ਸੀ, ਜੋ ਸੂਬੇ ’ਚ ਨੌਕਰਸ਼ਾਹੀ ਦਾ ਦੂਜਾ ਸਭ ਤੋਂ ਉੱਚਾ ਅਹੁਦਾ ਹੈ।
Read More : ਅਮਿਤ ਸ਼ਾਹ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਨਮਨ
