killed

ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਫਿਰੋਜ਼ਪੁਰ, 24 ਦਸੰਬਰ : ਫਿਰੋਜ਼ਪੁਰ ਦੇ ਪਿੰਡ ਆਸਿਫ ਵਾਲਾ ਦੇ ਬੱਚਿਆਂ ਨੂੰ ਆਈਲੈਟਸ ਪੜ੍ਹਾਉਣ ਵਾਲੇ 29 ਸਾਲਾ ਨੌਜਵਾਨ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਖਬਰ ਹੈ। ਇਸ ਘਟਨਾ ਸਬੰਧੀ ਮ੍ਰਿਤਕ ਨੌਜਵਾਨ ਦੇ ਪਿਤਾ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਬਠਿੰਡਾ ਦੇ ਮਨੀ ਰੰਧਾਵਾ, ਸੁਨੀਲ ਮਲੋਟ, ਰਾਜਬੀਰ ਉਰਫ ਪਤਰਸ ਵਾਸੀ ਸਮਾਣਾ ਅਤੇ ਉਸ ਦੀ ਪਤਨੀ ਅਤੇ ਜੋਬਨਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਹੈ।

ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਰਾਜਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਦੋਸ਼ ਲਾਇਆ ਹੈ ਕਿ ਉਸ ਦਾ ਲੜਕਾ ਬੱਚਿਆਂ ਨੂੰ ਆਈਲੈਟਸ ਪੜ੍ਹਾਉਂਦਾ ਸੀ ਅਤੇ ਰਾਜਬੀਰ ਉਰਫ ਪਤਰਸ ਅਤੇ ਉਸ ਦੀ ਪਤਨੀ ਬੱਚਿਆਂ ਨੂੰ ਵਿਦੇਸ਼ ਭੇਜਦੇ ਸਨ।

ਸ਼ਿਕਾਇਤਕਰਤਾ ਦਾ ਪੁੱਤਰ ਰਾਜਨਪ੍ਰੀਤ ਉਨ੍ਹਾਂ ਤੋਂ ਬੱਚਿਆਂ ਦੇ ਵੀਜ਼ੇ ਲਈ ਫਾਈਲਾਂ ਲਗਵਾਉਂਦਾ ਸੀ ਅਤੇ ਸ਼ਿਕਾਇਤਕਰਤਾ ਦੇ ਪੁੱਤਰ ਰਾਜਨਪ੍ਰੀਤ ਸਿੰਘ ਨੂੰ ਕਥਿਤ ਤੌਰ ’ਤੇ ਨਾਮਜ਼ਦ ਵਿਅਕਤੀਆਂ ਵੱਲੋਂ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਕੀਤਾ ਜਾਂਦਾ ਸੀ, ਜਿਸ ਕਾਰਨ ਰਾਜਨਪ੍ਰੀਤ ਸਿੰਘ ਨੇ 32 ਬੋਰ ਿਪਸਤੌਲ ਨਾਲ ਆਪਣੇ ਸਿਰ ’ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਨਾਮਜ਼ਦ 5 ਵਿਅਕਤੀਆਂ ਵਿਰੁੱਧ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Read More : ਯੋ-ਯੋ ਹਨੀ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ‘ਨਾਗਿਨ’ ਗੀਤ ਦਾ ਵਿਰੋਧ

Leave a Reply

Your email address will not be published. Required fields are marked *