ਦਰਜਨ ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੁਝਾਈ
ਬਨੂੜ, 23 ਦਸੰਬਰ : ਬਨੂੜ ਤੋਂ ਨਡਿਆਲੀ ਨੂੰ ਜਾਂਦੀ ਲਿੰਕ ਸੜਕ ’ਤੇ ਸਥਿਤ ਚੰਡੀਗੜ੍ਹ ਡਿਸਟਿਲਰੀਜ਼ ਨਾਮੀ ਸ਼ਰਾਬ ਫੈਕਟਰੀ ਦੀਆਂ ਪਰਾਲੀ ਦੀਆਂ ਗੱਠਾਂ ਨੂੰ ਬੀਤੀ ਰਾਤ ਅਚਾਨਕ ਭਿਆਨਕ ਅੱਗ ਲੱਗ ਗਈ।
ਜਾਣਕਾਰੀ ਅਨੁਸਾਰ ਫੈਕਟਰੀ ਦੇ ਪ੍ਰਬੰਧਕਾਂ ਵੱਲੋਂ ਫੈਕਟਰੀ ਦੇ ਨੇੜੇ ਪਲਾਟ ਵਿਚ ਵੱਡੀ ਮਾਤਰਾ ਵਿਚ ਝੋਨੇ ਦੀਆਂ ਪਰਾਲੀ ਦੀਆਂ ਗੱਠਾਂ ਇਕੱਠੀਆਂ ਕਰ ਕੇ ਰੱਖੀਆਂ ਹੋਈਆਂ ਹਨ, ਜਿਸ ਨੂੰ ਅਚਾਨਕ ਅੱਗ ਲੱਗਣ ’ਤੇ ਉੱਚੀਆਂ ਲਾਟਾਂ ਉੱਠ ਗਈਆਂ ਅਤੇ ਨੇੜਲੇ ਘਰਾਂ ਦੇ ਵਸਨੀਕ ਅਤੇ ਲਿੰਕ ਸੜਕਾਂ ਨੂੰ ਜਾਣ ਵਾਲੇ ਲੋਕ ਇਕੱਠੇ ਹੋ ਗਏ।
ਇਸ ਅੱਗ ਬਾਰੇ ਸੂਚਨਾ ਮਿਲਣ ’ਤੇ ਫੈਕਟਰੀ ਦੇ ਅਧਿਕਾਰੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੂਚਿਤ ਕੀਤਾ, ਜਿੱਥੇ ਦਰਜਨ ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਜਿਨ੍ਹਾਂ ਨੇ ਭਾਰੀ ਕੋਸ਼ਿਸ਼ ਦੇ ਬਾਅਦ ਫੈਕਟਰੀ ਵਿਚ ਰੱਖੀਆਂ ਹੋਈਆਂ ਉਸ ਗੱਠਾਂ ਨੂੰ ਬਚਾਉਣ ਵਿਚ ਸਫਲ ਹੋ ਗਏ, ਜਿਹੜੀਆਂ ਢੇਰੀਆਂ ਨੂੰ ਅੱਗ ਲੱਗੀ ਹੋਈ ਸੀ, ਉਹ ਖਬਰ ਲਿਖੇ ਜਾਣ ਤੋਂ 20 ਘੰਟੇ ਬਾਅਦ ਵੀ ਸੁਲਗ ਰਹੀ ਸੀ।
ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਫੈਕਟਰੀ ਦੇ ਅਧਿਕਾਰੀ, ਸਥਾਨਕ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਹੋਏ ਸਨ। ਫੈਕਟਰੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ। ਇਹ ਪਰਾਲੀ ਦੀਆਂ ਗੱਠਾਂ ਨੂੰ ਸ਼ਰਾਬ ਬਣਾਉਣ ਲਈ ਬਾਇਲਰਾ ਵਿਚ ਅੱਗ ਬਾਲਣ ਲਈ ਵਰਤਿਆ ਜਾਂਦਾ ਹੈ।
Read More : ਠੰਢ ’ਚ ਹੱਥ ਸੇਕਦਿਆਂ ਅੱਗ ਲੱਗਣ ਕਾਰਨ ਬਜ਼ੁਰਗ ਔਰਤ ਦੀ ਮੌਤ
