ਨਵੀਂ ਦਿੱਲੀ, 20 ਦਸੰਬਰ : -ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ ’ਤੇ ਸ਼ਨੀਵਾਰ ਨੂੰ 129 ਉਡਾਣਾਂ ਰੱਦ ਕਰਨੀਆਂ ਪਈਆਂ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੰਘਣੀ ਧੁੰਦ ਅਤੇ ਘੱਟ ਦਿਸਣਹੱਦ ਕਾਰਨ ਬੀਤੇ ਕਈ ਦਿਨਾਂ ਤੋਂ ਦਿੱਲੀ ਸਮੇਤ ਹੋਰ ਹਵਾਈ ਅੱਡਿਆਂ ’ਤੇ ਉਡਾਣ ਸੰਚਾਲਨ ਪ੍ਰਭਾਵਿਤ ਹੋ ਰਿਹਾ ਹੈ।
ਦਿੱਲੀ ਹਵਾਈ ਅੱਡਾ ਸੰਚਾਲਕ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡੀ. ਅਾਈ. ਏ. ਐੱਲ.) ਨੇ ਦੁਪਹਿਰ ਦੇ ਸਮੇਂ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਅਾ, ‘‘ਦਿੱਲੀ ਹਵਾਈ ਅੱਡੇ ’ਤੇ ਘੱਟ ਦਿਸਣਹੱਦ ਸਬੰਧੀ ਪ੍ਰਕਿਰਿਆ ਲਾਗੂ ਹੈ। ਸਾਰੇ ਉਡਾਣ ਸੰਚਾਲਨ ਆਮ ਵਾਂਗ ਜਾਰੀ ਹਨ।’’ ਦੇਸ਼ ਦਾ ਸਭ ਤੋਂ ਵੱਡਾ ਹਵਾਈ ਅੱਡਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (ਅਾਈ. ਜੀ. ਅਾਈ. ਏ) ਡੀ. ਅਾਈ. ਏ. ਐੱਲ. ਵੱਲੋਂ ਸੰਚਾਲਿਤ ਕੀਤਾ ਜਾਂਦਾ ਹੈ।
Read More : ਭਾਰਤ-ਪਾਕਿ ਸਰਹੱਦ ’ਤੇ ਹੈਰੋਇਨ ਦੀ ਖੇਪ ਲੈਣ ਪੁੱਜੇ ਕਾਰ ਸਵਾਰ ਨੌਜਵਾਨ ਗ੍ਰਿਫਤਾਰ
