ਅੰਮ੍ਰਿਤਸਰ-ਬਟਾਲਾ-ਕਾਦੀਆਂ ਰੇਲਵੇ ਸਟੇਸ਼ਨਾਂ ਵਿਚਕਾਰ ਚੱਲੇਗੀ ਟ੍ਰੇਨ
ਫਿਰੋਜ਼ਪੁਰ, 18 ਦਸੰਬਰ : ਯਾਤਰੀਆਂ ਦੀ ਸਹੂਲਤ ਲਈ ਰੇਲਵੇ ਨੇ 22 ਦਸੰਬਰ ਤੋਂ 1 ਜਨਵਰੀ ਤੱਕ ਅੰਮ੍ਰਿਤਸਰ ਅਤੇ ਕਾਦੀਆਂ ਰੇਲਵੇ ਸਟੇਸ਼ਨਾਂ ਵਿਚਕਾਰ ਰੋਜ਼ਾਨਾ ਇਕ ਜੋੜੀ ਮੇਲਾ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਡੀ. ਆਰ. ਐੱਮ. ਦਫ਼ਤਰ ਫਿਰੋਜ਼ਪੁਰ ਦੇ ਅਧਿਕਾਰੀਆਂ ਨੇ ਦੱਸਿਆ ਕਿ 22 ਦਸੰਬਰ ਤੋਂ 1 ਜਨਵਰੀ ਵਿਚਕਾਰ ਰੋਜ਼ਾਨਾ (ਅਪ) ਮੇਲਾ ਸਪੈਸ਼ਲ ਟ੍ਰੇਨ ਅੰਮ੍ਰਿਤਸਰ ਤੋਂ ਸਵੇਰੇ 9:35 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 11:15 ਵਜੇ ਕਾਦੀਆਂ ਪਹੁੰਚੇਗੀ ਅਤੇ ਵਾਪਸੀ ’ਚ (ਡਾਊਨ) ਮੇਲਾ ਸਪੈਸ਼ਲ ਟ੍ਰੇਨ ਕਾਦੀਆਂ ਤੋਂ ਸਵੇਰੇ 11:25 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 12:55 ਵਜੇ ਅੰਮ੍ਰਿਤਸਰ ਪਹੁੰਚੇਗੀ।
ਰਸਤੇ ਵਿੱਚ ਇਹ ਮੇਲਾ ਸਪੈਸ਼ਲ ਟ੍ਰੇਨਾ ਵੇਰਕਾ, ਕੱਥੂਨੰਗਲ, ਜੈਅੰਤੀਪੁਰਾ ਅਤੇ ਬਟਾਲਾ ਰੇਲਵੇ ਸਟੇਸ਼ਨਾਂ ’ਤੇ ਦੋਵਾਂ ਦਿਸ਼ਾਵਾਂ ’ਚ ਰੁਕਣਗੀਆਂ।
Read More : ਐੱਮ.ਪੀ. ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ’ਤੇ ਸੁਣਵਾਈ 18 ਤੱਕ ਮੁਲਤਵੀ
