ਸੰਗਰੂਰ, 17 ਦਸੰਬਰ : ਜ਼ਿਲਾ ਸੰਗਰੂਰ ਦੀਆਂ ਪੰਚਾਇਤ ਸੰਮਤੀ ਚੋਣਾਂ ਦੀਆਂ 162 ਜ਼ੋਨਾਂ ਵਿਚੋਂ 20 ਜ਼ੋਨਾਂ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ।
ਇਸ ਸਬੰਧੀ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਪੰਚਾਇਤ ਸੰਮਤੀ ਚੋਣਾਂ ਵਿੱਚ ਸੰਗਰੂਰ ਜ਼ਿਲੇ ਦੇ 162 ਜ਼ੋਨ ਹਨ, ਜਿਨ੍ਹਾਂ ਵਿਚੋਂ 20 ਜ਼ੋਨ ਅਜਿਹੇ ਹਨ, ਜਿਥੇ ਇਕ ਉਮੀਦਵਾਰ ਹੀ ਚੋਣ ਮੈਦਾਨ ਹੋਣ ਕਰਕੇ ਉਹ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ।
ਉਨ੍ਹਾਂ ਵੇਰਵੇ ਦਿੰਦਿਆਂ ਦੱਸਿਆ ਕਿ ਪੰਚਾਇਤ ਸੰਮਤੀ ਅੰਨਦਾਣਾ ਐਟ ਮੂਨਕ ਵਿਖੇ ਗੁਲਾੜ੍ਹੀ ਅਤੇ ਕਰੋਦਾ ਜ਼ੋਨ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਇਸੇ ਤਰ੍ਹਾਂ ਪੰਚਾਇਤ ਸੰਮਤੀ ਭਵਾਨੀਗੜ੍ਹ ਵਿਖੇ ਕਾਲਾਝਾੜ, ਪੰਚਾਇਤ ਸੰਮਤੀ ਛਾਜਲੀ ਦੇ ਜ਼ੋਨ ਹਰਿਆਊ, ਪੰਚਾਇਤ ਸੰਮਤੀ ਧੂਰੀ ਵਿਖੇ ਜ਼ੋਨ ਨੱਤ, ਕੱਕੜਵਾਲ, ਈਸੜਾ, ਧਾਦਰਾ, ਢਢੋਗਲ, ਮੀਮਸਾ ਤੇ ਭੁੱਲਰਹੇੜੀ ਜ਼ੋਨ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਦਿੜ੍ਹਬਾ ਦੇ ਜ਼ੋਨ ਸ਼ਾਦੀਹਰੀ, ਤੂਰਬੰਨਜਾਰਾ ਤੇ ਕਮਾਲਪੁਰ ਜ਼ੋਨ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਪੰਚਾਇਤ ਸੰਮਤੀ ਲਹਿਰਾਗਾਗਾ ਦੇ ਚੂੜਲ ਕਲਾਂ ਤੇ ਰਾਏਧਰਾਣਾ ਜ਼ੋਨ ਦੇ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਰਹੇ। ਇਸੇ ਤਰ੍ਹਾਂ ਪੰਚਾਇਤ ਸੰਮਤੀ ਸ਼ੇਰਪੁਰ ਦੇ ਜ਼ੋਨ ਮਾਹਮਦਪੁਰ ਜੇਤੂ ਰਹੇ ਹਨ।
ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ ਦੇ ਕੋਟੜਾ ਅਮਰੂ ਅਤੇ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ-2 ਦੇ ਜ਼ੋਨ ਈਲਵਾਲ ਤੇ ਖੁਰਾਣਾ ਜ਼ੋਨ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ।
Read More : ਦਰਦਨਾਕ ਹਾਦਸਾ : ਭਾਜਪਾ ਨੇਤਾ ਸਮੇਤ 13 ਜ਼ਿੰਦਾ ਸੜੇ, 70 ਜ਼ਖਮੀ
