Canadian police

ਕੈਨੇਡੀਅਨ ਪੁਲਿਸ ਵੱਲੋਂ ਗੈਂਗ ਹਿੰਸਾ ਨਾਲ ਜੁੜੇ 11 ਵਿਅਕਤੀਆਂ ਵਿਰੁੱਧ ਚਿਤਾਵਨੀ ਜਾਰੀ

9 ਪੰਜਾਬੀ ਮੂਲ ਦੇ ਵਿਅਕਤੀ

ਬ੍ਰਿਟਿਸ਼ ਕੋਲੰਬੀਆ, 16 ਦਸੰਬਰ : ਕੈਨੇਡੀਅਨ ਪੁਲਿਸ ਨੇ ਉੱਚ-ਪੱਧਰੀ ਗੈਂਗ ਹਿੰਸਾ ਨਾਲ ਜੁੜੇ 11 ਵਿਅਕਤੀਆਂ ਵਿਰੁੱਧ ਚਿਤਾਵਨੀ ਜਾਰੀ ਕੀਤੀ ਹੈ। ਪੁਲਿਸ ਨੇ ਜਨਤਾ ਨੂੰ ਉਨ੍ਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਇਨ੍ਹਾਂ 11 ਵਿਅਕਤੀਆਂ ਵਿੱਚੋਂ 9 ਪੰਜਾਬੀ ਮੂਲ ਦੇ ਹਨ। ਬ੍ਰਿਟਿਸ਼ ਕੋਲੰਬੀਆ ਪੁਲਿਸ ਨੇ ਕਿਹਾ ਕਿ ਉਹ ਸੂਬੇ ਵਿੱਚ ਕਈ ਕਤਲਾਂ ਅਤੇ ਗੋਲੀਬਾਰੀ ਨਾਲ ਜੁੜੇ ਹੋਏ ਹਨ।

ਕੰਬਾਈਨਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੇ ਸਹਾਇਕ ਕਮਾਂਡਰ ਮੈਨੀ ਮਾਨ ਨੇ ਕਿਹਾ ਕਿ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਕੋਈ ਵਿਰੋਧੀ ਗੈਂਗਸਟਰ ਉਨ੍ਹਾਂ ਨੂੰ ਹਿੰਸਾ ਲਈ ਨਿਸ਼ਾਨਾ ਬਣਾਏਗਾ।

ਪੁਲਿਸ ਦੁਆਰਾ ਜਾਰੀ ਕੀਤੇ ਗਏ ਪੋਸਟਰਾਂ ਵਿੱਚ ਸ਼ਕੀਲ ਬਸਰਾ (28), ਅਮਰਪ੍ਰੀਤ ਸਮਰਾ (28), ਜਗਦੀਪ ਚੀਮਾ (30), ਰਵਿੰਦਰ ਸ਼ਰਮਾ (35), ਬਰਿੰਦਰ ਧਾਲੀਵਾਲ (39), ਐਂਟੀ ਸੇਂਟ ਪੀਅਰ (40), ਗੁਰਪ੍ਰੀਤ ਧਾਲੀਵਾਲ (35), ਰਿਚਰਡ ਜੋਸਫ਼ ਵਿਟਲੌਕ (40), ਸਮਰੂਪ ਗਿੱਲ (29), ਸੁਪਦੀਸ਼ ਗਿੱਲ (28), ਅਤੇ ਸੁਖਦੀਪ ਪੰਸਲ (33) ਦੇ ਨਾਮ ਸ਼ਾਮਲ ਹਨ।

ਕੈਨੇਡਾ ਤੋਂ ਜਾਣਕਾਰੀ ਅਨੁਸਾਰ ਕਥਿਤ ਅਪਰਾਧੀਆਂ ਤੋਂ ਦੂਰ ਰਹਿਣ ਦੀਆਂ ਅਜਿਹੀਆਂ ਚਿਤਾਵਨੀਆਂ ਪਹਿਲਾਂ ਬਹੁਤ ਘੱਟ ਹੋਈਆਂ ਹਨ ਪਰ ਹਾਲ ਹੀ ਦੇ ਸਾਲਾਂ ਵਿੱਚ ਇਸ ਵਿੱਚ ਵਾਧਾ ਹੋਇਆ ਹੈ।

Read More : ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਿੱਤਾ ਦਰਜਾ, ਰਾਜਪਾਲ ਨੇ ਮਨਜ਼ੂਰੀ ਦਿੱਤੀ

Leave a Reply

Your email address will not be published. Required fields are marked *