ਪੁਲਸ ਮੁਕਾਬਲਾ

ਪੁਲਸ ਮੁਕਾਬਲੇ ’ਚ 2 ਬਦਮਾਸ਼ ਜ਼ਖਮੀ

ਰੁਕਣ ਦਾ ਇਸ਼ਾਰਾ ਦੇਖ ਕੇ ਪੁਲਸ ’ਤੇ ਕੀਤੀ ਫਾਇਰਿੰਗ

ਅਜਨਾਲਾ, 15 ਦਸੰਬਰ : ਜ਼ਿਲਾ ਅੰਮ੍ਰਿਤਸਰ ਅਧੀਨ ਆਉਂਦੇ ਕਸਬਾ ਅਜਨਾਲਾ ’ਚ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਦੋ ਬਦਮਾਸ਼ ਪੁਲਸ ਐਨਕਾਊਂਟਰ ਵਿਚ ਜ਼ਖਮੀ ਹੋ ਗਏ. ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਡੀ. ਆਈ. ਜੀ. ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਪੁਲਸ ਨੇ ਦਿਲਰਾਜ ਸਿੰਘ ਨਾਮਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਦੀ ਜਾਂਚ ਵਿਚ ਅਜਨਾਲਾ ਖੇਤਰ ਵਿਚ ਫਿਰੌਤੀ ਮੰਗਣ ਵਾਲੇ ਭੁਪਿੰਦਰ ਅਤੇ ਵੰਸ਼ਪ੍ਰੀਤ ਦਾ ਨਾਂ ਸਾਹਮਣੇ ਆਇਆ ਸੀ। ਦੋਵੇਂ ਮੁਲਜ਼ਮ ਵਿਦੇਸ਼ ਵਿਚ ਬੈਠੇ ਮਨਿੰਦਰ ਸਿੰਘ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸੀ।

ਪੁਲਸ ਨੇ ਇੰਪੁਟ ਦੇ ਆਧਾਰ ’ਤੇ ਟ੍ਰੈਪ ਲਗਾ ਰੱਖਿਅਾ ਸੀ, ਜਿਵੇਂ ਹੀ ਦੋਵਾਂ ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਉਨ੍ਹਾਂ ਨੇ ਪੁਲਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ। ਸੈਲਫ ਡਿਫੈਂਸ ਵਿਚ ਪੁਲਸ ਨੇ ਜਵਾਬੀ ਫਾਇਰ ਕੀਤਾ, ਜਿਸ ਵਿਚ ਦੋਵਾਂ ਨੂੰ ਗੋਲੀ ਲੱਗਣ ਕਰ ਕੇ ਉਹ ਜ਼ਖਮੀ ਹੋ ਗਏ। ਘਟਨਾ ਸਥਾਨ ਤੋਂ ਦੋ ਪਿਸਟਲ ਅਤੇ ਪੰਜ ਖਾਲੀ ਖੋਲ ਬਰਾਮਦ ਕੀਤੇ ਗਏ।

Read More : ਜਲੰਧਰ ਦੇ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Leave a Reply

Your email address will not be published. Required fields are marked *