ਨਵੀਂ ਦਿੱਲੀ, 15 ਦਸੰਬਰ : ਸੋਨੇ ਦੇ ਦਰਾਮਦ ਮੁੱਲ ’ਚ ਨਵੰਬਰ ’ਚ 59 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਦੋਂ ਕਿ ਚਾਂਦੀ ’ਚ 125 ਫ਼ੀਸਦੀ ਦਾ ਤੇਜ਼ ਵਾਧਾ ਰਿਹਾ।
ਵਣਜ ਅਤੇ ਉਦਯੋਗ ਮੰਤਰਾਲਾ ਦੇ ਜਾਰੀ ਅੰਕੜਿਆਂ ਅਨੁਸਾਰ ਨਵੰਬਰ ’ਚ 402.1 ਕਰੋਡ਼ ਡਾਲਰ ਦਾ ਸੋਨਾ ਦਰਾਮਦ ਕੀਤਾ ਗਿਆ। ਪਿਛਲੇ ਸਾਲ ਨਵੰਬਰ ’ਚ ਸੋਨੇ ਦਾ ਦਰਾਮਦ ਦਾ ਮੁੱਲ 984.39 ਕਰੋਡ਼ ਡਾਲਰ ਰਿਹਾ ਸੀ। ਇਹ 59.15 ਫ਼ੀਸਦੀ ਦੀ ਗਿਰਾਵਟ ਦਰਸਾਉਂਦਾ ਹੈ। ਚਾਂਦੀ ਦੀ ਦਰਾਮਦ 125.40 ਫੀਸਦੀ ਵਧ ਕੇ 107.50 ਕਰੋਡ਼ ਡਾਲਰ ’ਤੇ ਪਹੁੰਚ ਗਈ।
ਇਹ ਨਵੰਬਰ 2024 ’ਚ 47.69 ਕਰੋਡ਼ ਡਾਲਰ ਰਹੀ ਸੀ। ਅੰਕੜਿਆਂ ’ਚ ਦੱਸਿਆ ਗਿਆ ਹੈ ਕਿ ਚਾਲੂ ਵਿੱਤੀ ਸਾਲ ਦੇ ਪਹਿਲੇ 8 ਮਹੀਨਿਆਂ ’ਚ ਅਪ੍ਰੈਲ ਤੋਂ ਨਵੰਬਰ ਦੌਰਾਨ ਸੋਨੇ ਦੀ ਦਰਾਮਦ 3.33 ਫੀਸਦੀ ਵਧੀ ਹੈ ਅਤੇ 4525.98 ਕਰੋਡ਼ ਡਾਲਰ ’ਤੇ ਰਹੀ। ਉਥੇ ਹੀ 701.38 ਕਰੋਡ਼ ਡਾਲਰ ਦੀ ਚਾਂਦੀ ਦਰਾਮਦ ਕੀਤੀ ਗਈ।
Read More : ਕਿਸਾਨ ਅਤੇ ਜਨਤਕ ਜਥੇਬੰਦੀਆਂ ਵੱਲੋਂ ਬਿਜਲੀ ਬਿੱਲ ਪੇਸ਼ ਕਰਨ ’ਤੇ ਕਾਲਾ ਦਿਵਸ ਮਨਾਉਣ ਦਾ ਫੈਸਲਾ
