ਮਹਾਰਾਸ਼ਟਰ ਦੇ ਠਾਣੇ ਤੋਂ ਪੰਜਾਬ ਘੁੰਮਣ ਆਏ ਸੀ ਪਤੀ-ਪਤਨੀ
ਅੰਮ੍ਰਿਤਸਰ, 9 ਦਸੰਬਰ : ਪੰਜਾਬ ਘੁੰਮਣ ਆਏ ਵਿਅਕਤੀ ਨੇ ਅੰਮ੍ਰਿਤਸਰ ਵਿਚ ਰੇਲਵੇ ਸਟੇਸ਼ਨ ਦੇ ਕੋਲ ਇਕ ਧਰਮਸ਼ਾਲਾ ਦੇ ਕਮਰੇ ਵਿਚ ਆਪਣੀ ਪਤਨੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਹ ਦਰਵਾਜ਼ਾ ਬਾਹਰੋਂ ਬੰਦ ਕਰ ਕੇ ਫਰਾਰ ਹੋ ਗਿਆ। ਿਮ੍ਰਤਕਾ ਦੀ ਪਛਾਣ ਸਰਿਤਾ ਸੋਨਕਰ ਅਤੇ ਉਸਦੇ ਪਤੀ ਦੀ ਗਣੇਸ਼ ਸੋਨਕਰ ਵਜੋਂ ਹੋਈ ਹੈ।
ਇਸ ਵਾਰਦਾਤ ਤੋਂ ਬਾਅਦ ਗਣੇਸ਼ ਨੇ ਜੰਡਿਆਲਾ ਵਿਚ ਜਾ ਕੇ ਰੇਲਗੱਡੀ ਦੇ ਅੱਗੇ ਆ ਕੇ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਸ ਨੇ ਿਮ੍ਰਤਕਦੇਹ ਨੂੰ ਕਬਜ਼ੇ ਿਵਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਗਣੇਸ਼ ਸੋਨਕਰ ਅਤੇ ਸਰਿਤਾ ਸੋਨਕਰ ਮਹਾਰਾਸ਼ਟਰ ਦੇ ਠਾਣੇ ਦੇ ਰਹਿਣ ਵਾਲੇ ਸਨ, ਜੋ 2 ਦਸੰਬਰ ਨੂੰ ਲਾਲਾ ਪ੍ਰਭੂ ਦਿਆਲ ਧਰਮਸ਼ਾਲਾ ਵਿਚ ਪੁੱਜੇ ਅਤੇ ਕਮਰਾ ਲੈ ਕੇ ਰਹਿਣ ਲੱਗੇ। ਧਰਮਸ਼ਾਲਾ ਦੇ ਸਟਾਫ ਨੇ ਦੱਸਿਆ ਕਿ ਸੋਮਵਾਰ 8 ਦਸੰਬਰ ਸ਼ਾਮ 4 ਵਜੇ ਦੇ ਕਰੀਬ ਗਣੇਸ਼ ਸੋਨਕਰ ਨੂੰ ਧਰਮਸ਼ਾਲਾ ਤੋਂ ਬਾਹਰ ਜਾਂਦੇ ਹੋਏ ਦੇਖਿਆ ਗਿਆ ਸੀ। ਜਦੋਂ ਉਸ ਨੂੰ ਕਿਰਾਇਆ ਦੇਣ ਲਈ ਕਿਹਾ ਗਿਆ ਤਾਂ ਉਸਨੇ ਕਿਹਾ ਕਿ ਸ਼ਾਮ ਨੂੰ ਦੇਵਾਂਗਾ।
ਇਸ ਤੋਂ ਬਾਅਦ ਉਹ ਉੱਥੋਂ ਚਲਾ ਗਿਆ। ਸਟਾਫ ਨੂੰ ਗੌਤਮ ’ਤੇ ਉਦੋਂ ਸ਼ੱਕ ਹੋਇਆ ਜਦੋਂ ਉਹ ਵਾਪਸ ਨਹੀਂ ਆਇਆ ਅਤੇ ਉਨ੍ਹਾਂ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਇਸ ਦੌਰਾਨ ਥਾਣਾ ਸਿਵਲ ਲਾਈਨ ਦੇ ਇੰਚਾਰਜ ਗੁਰਪ੍ਰੀਤ ਸਿੰਘ ਪੁਲਸ ਟੀਮ ਨਾਲ ਧਰਮਸ਼ਾਲਾ ਪੁੱਜੇ ਅਤੇ ਕਮਰੇ ਦਾ ਿਜੰਦਰਾ ਤੋੜਿਆ ਗਿਆ, ਜਿਵੇਂ ਹੀ ਅੰਦਰ ਜਾ ਕੇ ਦੇਖਿਆ ਤਾਂ ਮਹਿਲਾ ਬਿਸਤਰਾ ’ਤੇ ਮ੍ਰਿਤਕ ਹਾਲਤ ਵਿਚ ਪਈ ਸੀ।
ਇਸ ਤੋਂ ਬਾਅਦ ਥਾਣਾ ਮੁਖੀ ਨੇ ਦੱਸਿਆ ਕਿ ਦੁਪਹਿਰ ਨੂੰ ਸੂਚਨਾ ਮਿਲੀ ਕਿ ਮ੍ਰਿਤਕਾ ਦੇ ਪਤੀ ਗਣੇਸ਼ ਸੋਨਕਰ ਨੇ ਜੰਡਿਆਲਾ ਵਿਚ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਅਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
Read More : ਚੋਣ ਕਮਿਸ਼ਨ ਰਾਹੀਂ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਜਪਾ : ਰਾਹੁਲ ਗਾਂਧੀ
