ਜਕਾਰਤਾ, 9 ਦਸੰਬਰ : ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ ਮੰਗਲਵਾਰ ਨੂੰ ਇਕ 7 ਮੰਜ਼ਿਲਾ ਦਫ਼ਤਰ ਦੀ ਇਮਾਰਤ ’ਚ ਭਿਆਨਕ ਅੱਗ ਲੱਗ ਗਈ।
ਸਥਾਨਕ ਚੈਨਲ ਕੋਂਪਾਸ ਟੀ. ਵੀ. ਦੇ ਅਨੁਸਾਰ ਇਸ ਘਟਨਾ ਵਿਚ ਹੁਣ ਤੱਕ 22 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚ 15 ਔਰਤਾਂ ਅਤੇ 7 ਮਰਦ ਸ਼ਾਮਲ ਹਨ। ਇਨ੍ਹਾਂ ਵਿਚੋਂ ਕੁਝ ਦੀ ਮੌਤ ਸਾਹ ਘੁੱਟਣ ਕਾਰਨ ਹੋਈ ਹੈ।
ਜਾਣਕਾਰੀ ਅਨੁਸਾਰ ਕੁਝ ਲੋਕ ਅਜੇ ਵੀ ਇਮਾਰਤ ਦੇ ਅੰਦਰ ਫਸੇ ਹੋਏ ਹਨ, ਜਿਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ। ਜਿਸ ਇਮਾਰਤ ਵਿਚ ਅੱਗ ਲੱਗੀ, ਉਹ ਟੈਰਾ ਡਰੋਨ ਇੰਡੋਨੇਸ਼ੀਆ ਦਾ ਦਫ਼ਤਰ ਹੈ, ਜੋ ਕਿ ਮਾਈਨਿੰਗ ਅਤੇ ਖੇਤੀਬਾੜੀ ਲਈ ਡਰੋਨ ਸਰਵੇਖਣ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਹੈ।
ਪੁਲਸ ਨੇ ਦੱਸਿਆ ਕਿ ਪਹਿਲੀ ਮੰਜ਼ਿਲ ’ਤੇ ਸਟੋਰ ਕੀਤੀਆਂ ਬੈਟਰੀਆਂ ਨੂੰ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਫੈਲੀ ਅਤੇ ਤੇਜ਼ੀ ਨਾਲ ਸੱਤਵੀਂ ਮੰਜ਼ਿਲ ਤੱਕ ਪਹੁੰਚ ਗਈ। ਅੱਗ ਲੱਗਣ ਕਾਰਨ ਬਾਹਰ ਨਿਕਲਣ ਵਾਲੇ ਰਸਤੇ ਬੰਦ ਹੋ ਗਏ। ਪੂਰੀ ਇਮਾਰਤ ਦੀ ਇਸ ਜਾਂਚ ਕੀਤੀ ਜਾ ਰਹੀ ਹੈ।
Read More : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲਟੋਹਾ ਕੀਤੀ ਜੋੜੇ ਸਾਫ ਅਤੇ ਭਾਂਡੇ ਮਾਂਜਣ ਦੀ ਸੇਵਾ
