ਵਲਟੋਹਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲਟੋਹਾ ਕੀਤੀ ਜੋੜੇ ਸਾਫ ਅਤੇ ਭਾਂਡੇ ਮਾਂਜਣ ਦੀ ਸੇਵਾ

ਅੰਮ੍ਰਿਤਸਰ, 9 ਦਸੰਬਰ : ਸ੍ਰੀ ਅਕਾਲ ਤਖਤ ਸਾਹਿਬ ’ਤੇ ਪਿਛਲੇ ਦਿਨੀਂ ਹੋਈ ਪੰਜ ਸਿੰਘ ਸਾਹਿਬਾਨ ਦੀ ਬੈਠਕ ਉਪਰੰਤ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਹੋਰ ਜਥੇਦਾਰਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ ਗਏ ਧਾਰਮਿਕ ਫੈਸਲਿਆਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਉਪ ਕੁਲਪਤੀ ਕਰਮਜੀਤ ਸਿੰਘ ਤੋਂ ਇਲਾਵਾ ਭਾਈ ਹਰਿੰਦਰ ਸਿੰਘ ਅਤੇ ਜਸਵੰਤ ਸਿੰਘ ਨੂੰ ਤਿੰਨ ਦਿਨ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਲੰਗਰ ਹਾਲ ਅਤੇ ਇਕ ਘੰਟਾ ਜੋੜੇ ਘਰ ਵਿਚ ਸੇਵਾ ਕਰਨ ਦੀ ਧਾਰਮਿਕ ਸਜ਼ਾ ਲਗਾਈ ਗਈ ਸੀ, ਜਿਸ ਤਹਿਤ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ, ਭਾਈ ਹਰਿੰਦਰ ਸਿੰਘ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੂਠੇ ਭਾਂਡੇ ਮਾਂਜਨ ਅਤੇ ਜੋੜਾ ਘਰ ਵਿਖੇ ਸੰਗਤਾਂ ਦੇ ਜੋੜੇ ਸਾਫ ਕਰਨ ਦੀ ਸੇਵਾ ਕੀਤੀ।

ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਭਾਈ ਹਰਿੰਦਰ ਸਿੰਘ ਨੇ ਜਿੱਥੇ ਇਹ ਸੇਵਾ 11 ਵਜੇ ਦੇ ਕਰੀਬ ਕੀਤੀ, ਉੱਥੇ ਹੀ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪਣੀ ਧਾਰਮਿਕ ਸਜ਼ਾ ਮੁਤਾਬਕ ਇਹ ਸਜ਼ਾ ਤੜਕਸਾਰ 3 ਵਜੇ ਦੇ ਕਰੀਬ ਕੀਤੀ। ਇਸੇ ਤਰ੍ਹਾਂ ਉਪ ਕੁਲਪਤੀ ਡਾ. ਕਰਮਜੀਤ ਸਿੰਘ ਵੱਲੋਂ ਮੰਗਲਵਾਰ ਦੀ ਸਵੇਰੇ 8 ਵਜੇ ਦੇ ਕਰੀਬ ਆਪਣੀ ਇਹ ਧਾਰਮਿਕ ਸੇਵਾ ਨਿਭਾਈ ਗਈ।

Read More : ਹਰਪਾਲ ਚੀਮਾ ਨੇ ਕਾਂਗਰਸ ਨੂੰ ਦਫ਼ਤਰ ਦੇ ਬਾਹਰ ‘ਰੇਟ ਲਿਸਟ’ ਲਾਉਣ ਦਾ ਦਿੱਤਾ ਸੁਝਾਅ

Leave a Reply

Your email address will not be published. Required fields are marked *