ਹੁਸ਼ਿਆਰਪੁਰ, 8 ਦਸੰਬਰ : ਡੀ.ਜੀ.ਪੀ. ਗੌਰਵ ਯਾਦਵ ਨੇ ਹੁਸ਼ਿਆਰਪੁਰ ਵਿਖੇ ਤਾਇਨਾਤ ਡੀ.ਐੱਸ.ਪੀ. (ਹੈੱਡਕੁਆਰਟਰ) ਬਬਨਦੀਪ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਕਾਰਵਾਈ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐੱਨ.ਟੀ.ਐੱਫ.) ਵੱਲੋਂ ਆਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ।
ਸਪੈਸ਼ਲ ਡੀ.ਜੀ.ਪੀ.. ਏ.ਐੱਨ.ਟੀ.ਐੱਫ. ਦੇ ਪੱਤਰ ਅਨੁਸਾਰ ਡੀ.ਐੱਸ.ਪੀ .ਬਬਨਦੀਪ ਸਿੰਘ ਨੂੰ 17 ਨਵੰਬਰ ਤੋਂ 22 ਨਵੰਬਰ ਤੱਕ ਰਾਜੀਵ ਗਾਂਧੀ ਯੂਨੀਵਰਸਿਟੀ ਆਫ ਲਾਅ, ਪਟਿਆਲਾ ਵਿਖੇ ਇਕ ਕੋਰਸ ਲਈ ਭੇਜਿਆ ਗਿਆ ਸੀ। ਕੋਰਸ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨਹੀਣਤਾ ਤੇ ਬਦਸਲੂਕੀ ਦੀ ਗੰਭੀਰ ਸ਼ਿਕਾਇਤ ਭੇਜੀ ਗਈ, ਜਿਸ ਨਾਲ ਪੁਲਸ ਵਿਭਾਗ ਦੇ ਅਕਸ ਨੂੰ ਨੁਕਸਾਨ ਪਹੁੰਚਣ ਦੀ ਗੱਲ ਕਹੀ ਗਈ ਹੈ।
ਇਸ ਲਈ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਦੌਰਾਨ ਉਨ੍ਹਾਂ ਦਾ ਹੈੱਡਕੁਆਟਰ 7ਵੀਂ ਆਈ.ਆਰ.ਬੀ. ਕਪੂਰਥਲਾ ਰਹੇਗਾ।
Read More : ਜੰਗਲਾਤ ਵਿਭਾਗ ਨੇ ਜੰਗਲਾਂ ਤੇ ਰੁੱਖਾਂ ਹੇਠ ਰਕਬਾ ਵਧਾਉਣ ਲਈ 12 ਲੱਖ ਬੂਟੇ ਲਾਏ : ਕਟਾਰੂਚੱਕ
